Thursday, July 18, 2024

ਬਾਲ ਗੀਤ (ਡੇਂਗੂ)

ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ,
ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ,
ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ ਇਸ ਦਾ ਹੋਇਆ ਫ਼ੈਲਾਅ।
ਮਾਸਟਰ ਜੀ ਨੇ ਦੱਸਿਆ ਡੇਂਗੂ ਤੋਂ ਕਰਨਾ ਹੈ ਕਿਵੇਂ ਬਚਾਅ।

ਸਵੇਰ ਦੀ ਸਭਾ ਵਿੱਚ ਮਾਸਟਰ ਜੀ ਨੇ ਕੀਤੇ ਪੇਸ਼ ਵਿਚਾਰ,
ਸਾਵਧਾਨੀ ਜੋ ਵਰਤਣ ਉਹ ਨਾ ਕਦੇ ਵੀ ਹੋਣ ਬਿਮਾਰ,
ਤੰਦਰੁਸਤੀ ਲਈ ਦਿੱਤੇ ਉਹਨਾਂ ਕੀਮਤੀ ਕਈ ਸੁਝਾਅ।
ਮਾਸਟਰ ਜੀ ਨੇ……………………………..।

ਇਲਾਜ਼ ਦੇ ਨਾਲੋਂ ਪ੍ਰਹੇਜ਼ ਚੰਗਾ ਹੈ ਮਾਸਟਰ ਜੀ ਨੇ ਆਖਿਆ,
ਸਿਹਤਯਾਬੀ ਦੇ ਨਾਲ ਸੰਬੰਧਤ ਹੋਰ ਵੀ ਕਰੀ ਵਿਆਖਿਆ,
ਤਨ ਮਨ ਤਾਈਂ ਨਿਰੋਗ ਰੱਖਣ ਦੇ ਦੱਸੇ ਕਈ ਉਪਾਅ।
ਮਾਸਟਰ ਜੀ ਨੇ……………………………..।

ਪੂਰੀ ਬਾਂਹ ਦੀਆਂ ਸ਼ਰਟ ਪਹਿਨੋਂ ਪੈਰੀਂ ਬੂਟ ਜ਼ੁਰਾਬ,
ਸਹੀ ਪੁਸ਼ਾਕ ਵੀ ਹੋਣ ਦੇਵੇ ਨਾ ਮੱਛਰ ਨੂੰ ਕਾਮਯਾਬ,
ਨੰਗੇ ਜਿਸਮ ‘ਤੇ ਡੇਂਗੂ ਆਪਣਾ ਲਾ ਲੈਂਦਾ ਹੈ ਦਾਅ।
ਮਾਸਟਰ ਜੀ ਨੇ……………………………।

ਇਕ ਵਾਰੀ ਜੇ ਕੱਟ ਲਏ ਡੇਂਗੂ ਕਰਦਾ ਹੈ ਨੁਕਸਾਨ,
ਵਿਗੜ ਜਾਵੇ ਤਾਂ ਲੈ ਕੇ ਛੱਡਦਾ ਇਹ ਬੰਦੇ ਦੀ ਜਾਨ,
‘ਚੋਹਲਾ’ ਵਾਲਾ ਕਹਿੰਦਾ ਹੋਣਾ ਨਾ ਹੋਵੋ ਲਾਪਰਵਾਹ।
ਮਾਸਟਰ ਜੀ ਨੇ…………………………..।
ਕਵਿਤਾ 0206202401

ਰਮੇਸ਼ ਬੱਗਾ ਚੋਹਲਾ
ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ
ਲੁਧਿਆਣਾ। ਮੋ -9463132719

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …