Saturday, May 10, 2025
Breaking News

ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਵਿਸ਼ਾਲ ਇਕੱਤਰਤਾ ਹੋਈ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) -ਆਲ ਪੈਨਸ਼ਨਰਜ ਵੈਲਫੇਅਰ ਐਸੋ. ਸੰਗਰੂਰ ਦੀ ਵਿਸ਼ਾਲ ਇਕੱਤਰਤਾ ਅੱਜ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆਂ, ਪੁਲਿਸ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਵਿੱਚ ਡੀ.ਸੀ ਕੰਪਲੈਕਸ ਵਿਖੇ ਕੀਤੀ ਗਈ।ਮੀਟਿੰਗ ਵਿੱਚ ਪੈਨਸ਼ਨਰਾਂ ਦੇ ਭੱਖਦੇ ਮਸਲੇ 2.5 ਦੇ ਗੁਣਾਂਕ ਨਾਲ ਫਿਕਸ਼ੇਸਨ, 1-1-2016 ਤੋਂ 30-06-21 ਦਾ ਬਕਾਇਆ, ਡੀ.ਏ ਦੀਆਂ 12% ਕਿਸ਼ਤਾਂ, ਲੀਵ ਇਨਕੈਸ਼ਮੈਂਟ ਦਾ ਬਕਾਇਆ, ਕੋਰਟ ਕੇਸਾਂ ਦੇ ਫੈਸਲੇ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ।ਸਰਕਾਰ ਵਲੋਂ ਇੰਨ੍ਹਾਂ ਮੰਗਾਂ ਪ੍ਰਤੀ ਵਿਖਾਈ ਲਾਪਰਵਾਹੀ ਅਤੇ ਬਜ਼ੁਰਗ ਪੈਨਸ਼ਨਰਾਂ ਨੂੰ ਖੱਜ਼ਲ ਖੁਆਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਪ੍ਰਧਾਨ ਸੁਰਿੰਦਰ ਬਾਲੀਆਂ ਅਤੇ ਸੀਤਾ ਰਾਮ ਸਰਮਾ ਪ੍ਰੈਸ ਸਕੱਤਰ ਨੇ ਜਾਰੀ ਬਿਆਨ ‘ਚ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪ੍ਰਸਿੱਧ ਵਕੀਲ ਮੈਡਮ ਗੀਤਾਂਜਲੀ ਛਾਬੜਾ ਅਤੇ ਉਨਾਂ ਦੇ ਸਹਿਯੋਗੀ ਵਕੀਲਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਕੇ ਪੈਨਸ਼ਨਰਾਂ ਦੇ ਕੋਰਟ ਕੇਸਾਂ ਨਾਲ ਸੰਬੰਧਤ ਮਸਲਿਆਂ ‘ਵਿਚਾਰ ਸਾਂਝੇ ਕੀਤੇ।ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਪੈਨਸ਼ਨਰਾਂ ਦੇ ਹਰ ਇੱਕ ਕੇਸ ਨੂੰ ਪੂਰੀ ਇਮਾਨਦਾਰੀ ਨਾਲ ਲੜਿਆ ਜਾਵੇਗਾ।
ਐਸੋਸੀਏਸ਼ਨ ਵਲੋਂ ਉਨ੍ਹਾਂ ਨੂੰ ਸਤਿਕਾਰ ਵਜੋਂ ਹਾਰ ਪਾ ਕੇ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇੰਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਕਾਨੂੰਨੀ ਸਲਾਹਕਾਰ ਵੀ ਨਿਯੁੱਕਤ ਕੀਤਾ ਗਿਆ।ਪੰਜਾਬ ਪੁਲਿਸ ਦੇ ਰਿਟਾਇਰਡ ਮੁਲਾਜ਼ਮ ਤੇ ਅਫਸਰ ਇਸ ਜਥੇਬੰਦੀ ਦੇ ਮੈਂਬਰ ਬਣੇ, ਜਿੰਨਾਂ ਵਿੱਚ.ਜਰਨੈਲ ਸਿੰਘ ਢਿੱਲੋਂ (ਡੀ.ਐਸ.ਪੀ ਜੇਲ੍ਹ), ਬਹਾਦਰ ਸਿੰਘ ਰਾਓ (ਡੀ.ਐਸ.ਪੀ), ਭਾਗ ਸਿੰਘ (ਏ.ਐਸ.ਆਈ), ਭਾਗ ਸਿੰਘ (ਫੂਡ ਸਪਲਾਈ), ਕ੍ਰਿਸ਼ਨ ਕੁਮਾਰ ਅਤੇ ਸ਼ਾਮ ਲਾਲ (ਪਬਲਿਕ ਹੈਲਥ) ਆਦਿ ਸ਼ਾਮਲ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੱਕਰ ਸਿੰਘ ਸਿਬੀਆਂ, ਭਰਤ ਹਰੀ ਸਿੰਘ, ਬਾਲ ਕਿਸ਼ਨ ਚੌਹਾਨ, ਮੋਹਨ ਸਿੰਘ ਬਾਵਾ, ਸੱਤਪਾਲ ਕਲਸੀ, ਬਲਵੰਤ ਸਿੰਘ ਢਿੱਲੋਂ, ਬਾਲ ਕਿਸ਼ਨ ਮੋਦਗਿੱਲ, ਸੁਖਵਿੰਦਰ ਖੇੜੀ, ਰਾਜਿੰਦਰ ਕੁਮਾਰ, ਰਾਮ ਲਾਲ ਸਰਮਾਂ, ਸੁਖਦੇਵ ਸਿੰਘ, ਗੁਰਜੰਟ ਸਿੰਘ ਸਾਰੋਂ, ਕਰਨੈਲ ਸਿੰਘ ਖਾਲਸਾ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਗਾਂ ਪ੍ਰਵਾਨ ਕਰਕੇ ਨੋਟੀਫੀਕੇਸ਼ਨ ਜਾਰੀ ਕੀਤੇ ਜਾਣ, ਜੇਕਰ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …