Wednesday, June 26, 2024

ਨਹੀਂ ਰਹੇ ਨਾਮਵਰ ਵਾਰਤਕ ਲੇਖਕ ਅਤੇ ਵਿਅੰਗਕਾਰ ਬਲਵਿੰਦਰ ਸਿੰਘ ਫਤਹਿਪੁਰੀ

ਅੰਮ੍ਰਿਤਸਰ, 16 ਜੂਨ (ਦੀਪ ਦਵਿੰਦਰ ਸਿੰਘ) – ਸਾਹਿਤਕ ਹਲਕਿਆਂ ‘ਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਵਾਰਤਾਕਾਰ ਅਤੇ ਵਿਅੰਗ ਲੇਖਕ ਬਲਵਿੰਦਰ ਸਿੰਘ ਫਤਹਿਪੁਰੀ ਇਸ ਦੁਨੀਆਂ ਵਿੱਚ ਨਹੀਂ ਰਹੇ।ਉਹਨਾਂ ਦੀ ਸਿਹਤ ਪਿੱਛਲੇ ਕੁੱਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ।ਅੱਜ ਸਵੇਰੇ ਉਹਨਾਂ ਆਪਣੇ ਗ੍ਰਹਿ ਅੰਤਿਮ ਸਵਾਸ ਲਏ।
ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅਣਵੰਡੇ ਪੰਜਾਬ ਦੇ ਜਿਲ੍ਹਾ ਸ਼ੇਖੂਪੁਰਾ ਦੇ ਪਿੰਡ ਸਾਂਗਲਾ ਹਿੱਲ ਵਿੱਚ 1944 ਨੂੰ ਜਨਮੇ ਬਲਵਿੰਦਰ ਸਿੰਘ ਫਤਹਿਪੁਰੀ ਹੁਰਾਂ ਲਗਭਗ ਪੰਜ਼ ਦਰਜ਼ਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।ਫਤਹਿਪੁਰੀ ਪੇਂਡੂ ਮੁਹਾਵਰੇਦਾਰ ਲਿਖਣ ਸ਼ੈਲੀ ਦਾ ਉਸਤਾਦ ਵਾਰਤਾਕਾਰ ਸੀ, ਜਿਸ ਕੋਲ ਪੰਜਾਬੀ ਬੰਦੇ ਦੇ ਜੀਣ-ਥੀਣ, ਬੋਲ-ਚਾਲ, ਦੁੱਖ-ਸੁੱਖ, ਸਾਕ-ਸਕੀਰੀ ਅਤੇ ਮੇਲ ਜੋਲ ਨੂੰ ਨੇੜਿਓਂ ਵੇਖਣ ਚਾਖਣ ਅਤੇ ਸਮਝਣ ਵਾਲੀ ਪਾਰਖੂ ਅੱਖ ਸੀ।ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਏ ਫਤਹਿਪੁਰੀ ਆਪਣੇ ਪਿੱਛੇ ਪਤਨੀ ਰਤਨਜੀਤ ਕੌਰ, ਪੁੱਤਰ ਅਰਸ਼ਦੀਪ ਸਿੰਘ ਐਸ.ਡੀ.ਐਮ ਫਤਿਹਗੜ੍ਹ ਸਾਹਿਬ ਅਤੇ ਗਗਨਦੀਪ ਸਿੰਘ ਛੱਡ ਕੇ ਗਏ ਹਨ।
ਬਲਵਿੰਦਰ ਸਿੰਘ ਫਤਹਿਪੁਰੀ ਹੁਰਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ਼ਹੀਦਾਂ ਸਾਹਬ ਨੇੜਲੇ ਸਮਸ਼ਾਨ ਘਾਟ ਵਿਖੇ ਅੱਜ ਬਾਅਦ ਦੁਪਹਿਰ ਕੀਤਾ ਗਿਆ।ਜਿਸ ਵਿੱਚ ਪ੍ਰਿੰ. ਕੁਲਵੰਤ ਸਿੰਘ ਅਣਖੀ, ਕੁਲਦੀਪ ਸਿੰਘ ਅਜਾਦ ਬੁੱਕ ਡਿਪੂ, ਪ੍ਰਤੀਕ ਸਹਿਦੇਵ, ਤੇਜਿੰਦਰ ਸਿੰਘ ਬਾਵਾ, ਧਰਵਿੰਦਰ ਔਲਖ, ਗੁਰਪ੍ਰਤਾਪ ਸਿੰਘ ਗੁਰੀ, ਪਲਵਿੰਦਰ ਸਿੰਘ ਸਰਹਾਲਾ, ਡਾ. ਸਮਰਾਟ ਬੀਰ, ਗੁਰਦੇਵ ਸਿੰਘ, ਬਲਜੀਤ ਸਿੰਘ ਜੰਮੂ ਅਤੇ ਕਰਮ ਸਿੰਘ ਆਦਿ ਹਾਜ਼ਰ ਸਨ, ਜਦੋਂਕਿ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸੈਲਿੰਦਰਜੀਤ ਰਾਜਨ, ਪ੍ਰਿੰ. ਡਾ. ਮਹਿਲ ਸਿੰਘ, ਜਗਦੀਸ਼ ਸਚਦੇਵਾ, ਹਰਜੀਤ ਸੰਧੂ, ਵਜ਼ੀਰ ਸਿੰਘ ਰੰਧਾਵਾ, ਸਰਬਜੀਤ ਸੰਧੂ, ਮੁਖਤਾਰ ਗਿੱਲ, ਹਰਭਜਨ ਖੇਮਕਰਨੀ, ਜਗਤਾਰ ਗਿੱਲ, ਐਸ.ਪਰਸ਼ੋਤਮ, ਡਾ. ਗਗਨਦੀਪ ਸਿੰਘ, ਮਨਦੀਪ ਬੋਪਾਰਾਏ, ਦਿਲਰਾਜ ਸਿੰਘ ਦਰਦੀ, ਕਿਰਪਾਲ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …