Wednesday, June 26, 2024

ਇੰਸਪੈਕਟਰ ਮਨਮੋਹਨ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਆਰ.ਐਨ ਢੋਕੇ ਆਈ.ਪੀ.ਐਸ ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ ਪੰਜਾਬ ਨਾਲ ਲੰਮੇ ਅਰਸੇ ਤੋਂ ਬਤੌਰ ਸੁਰੱਖਿਆ ਅਫ਼ਸਰ ਤਾਇਨਾਤ ਇੰਸਪੈਕਟਰ ਮਨਮੋਹਨ ਸਿੰਘ ਦੀ ਅੱਜ ਅਚਾਨਕ ਮੌਤ ਹੋ ਗਈ।ਉਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ, ਜਿਥੇ ਪੁਲਿਸ ਦੀ ਟੁਕੜੀ ਵਲੋਂ ਸੋਗ ਵਜੋਂ ਸਲਾਮੀ ਦਿੱਤੀ ਗਈ।ਇਸ ਸਮੇਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਰਣਜੀਤ ਸਿੰਘ ਆਈ.ਪੀ.ਐਸ, ਏ.ਆਈ.ਜ਼ੀ/ ਐਸ.ਐਸ.ਓ.ਸੀ/ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਆਈ.ਪੀ.ਐਸ, ਏ.ਆਈ.ਜੀ/ਸੀ.ਆਈ/ਫਿਰੋਜ਼ਪੁਰ ਰੇਂਜ਼ ਲਖਵੀਰ ਸਿੰਘ, ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਪੀ.ਪੀ.ਐਸ ਅੰਮ੍ਰਿਤਸਰ, ਡੀ.ਐਸ.ਪੀ, ਐਸ.ਐਸ.ਓ.ਸੀ ਅੰਮ੍ਰਿਤਸਰ ਹਰਵਿੰਦਰਪਾਲ ਸਿੰਘ, ਮੁੱਖ ਅਫ਼ਸਰ ਐਸ.ਐਸ.ਓ.ਸੀ ਅੰਮ੍ਰਿਤਸਰ ਇੰਸਪੈਕਟਰ ਸੁਖਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਰੀਡਰ ਸਬ-ਇੰਸਪੈਕਟਰ, ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ ਪੰਜਾਬ ਵਲੋਂ ਮਨਮੋਹਨ ਸਿੰਘ ਨੂੰ ਸਰਧਾਂਜ਼ਲੀ ਭੇਂਟ ਕੀਤੀ ਗਈ।ਇਸੇ ਦੌਰਾਨ ਸਪੈਸ਼ਲ ਡੀ.ਜੀ.ਪੀ ਆਰ.ਐਨ ਢੋਕੇ ਆਈ.ਪੀ.ਐਸ ਵਲੋਂ ਇੰਸਪੈਕਟਰ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਨਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਸਨ ਤੇ ਬਹੁਤ ਹੀ ਮਿਹਨਤੀ, ਮਿਲਣਸਾਰ ਤੇ ਖੁਸ਼ ਦਿਲ ਸਭਾਅ ਦੇ ਪੁਲਿਸ ਅਫ਼ਸਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …