Sunday, May 4, 2025
Breaking News

ਹੁਣ ਲੌਂਗੋਵਾਲ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਪਹੁੰਚੀ ਪੰਛੀ ਬਚਾਓ ਮੁਹਿੰਮ

ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਦੀ ਪ੍ਰਸਿੱਧ ਸੰਸਥਾ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵਲੋਂ ਅੱਤ ਦੀ ਪੈ ਰਹੀ ਮਾਰੂ ਗਰਮੀ ਕਾਰਨ ਪਾਣੀ ਤੋਂ ਬਿਨਾਂ ਮਰ ਰਹੇ ਬੇਜ਼਼ੁਬਾਨ ਪੰਛੀਆਂ ਅਤੇ ਜਾਨਵਰਾਂ ਨੂੰ ਬਚਾਉਣ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਚੌਂਕਾਂ ਤੇ ਸਾਂਝੀਆਂ ਥਾਵਾਂ, ਜਿਥੇ ਕਿ ਪੰਛੀਆਂ ਤੇ ਜਾਨਵਰਾਂ ਦਾ ਆਉਣਾ ਜਾਣਾ ਹੈ।ਉਹਨਾਂ ਲਈ ਪਾਣੀ ਪੀਣ ਵਾਲੇ ਮਿੱਟੀ ਦੇ ਬਰਤਨ ਰੱਖ ਕੇ ਪੰਛੀ ਬਚਾਓ ਮੁਹਿੰਮ ਪਿਛਲੀ 6 ਜੂਨ ਨੂੰ ਸੰਗਰੂਰ ਸ਼ਹਿਰ ਤੋਂ ਸ਼ੁਰੂ ਕੀਤੀ ਗਈ ਸੀ, ਉਦੋਂ ਤੋਂ ਲਗਾਤਾਰ ਇਸ ਮੁਹਿੰਮ ਨੂੰ ਵਰਕਰਾਂ ਵਲੋਂ ਵੱਡਾ ਹੁੰਗਾਰਾ ਦਿੱਤਾ ਰਿਹਾ ਹੈ।ਹੁਣ ਇਹ ਮੁਹਿੰਮ ਲੌਂਗੋਵਾਲ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚ ਚੁੱਕੀ ਹੈ।ਅੱਜ ਆਰਗਨਾਈਜੇਸ਼ਨ ਦੀ ਲੌਂਗੋਵਾਲ ਟੀਮ ਦੇ ਆਗੂ ਦੀਪਕ ਗਰਗ ਅਤੇ ਸਾਹਿਲ ਸਿੰਗਲਾ ਦੀ ਅਗਵਾਈ ਹੇਠ ਵਰਕਰਾਂ ਵਲੋਂ ਕਸਬਾ ਲੌਂਗੋਵਾਲ ਦੇ ਵੱਖ-ਵੱਖ ਚੌਂਕਾਂ ਅਤੇ ਸਾਂਝੀਆਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਬਰਤਨ ਰੱਖੇ ਗਏ।ਟੀਮ ਲੌਂਗੋਵਾਲ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੀ ਕਸਬੇ ਦੇ ਨਾਲ ਲੱਗਦੇ ਪਿੰਡਾਂ ਦੇ ਵਰਕਰਾਂ ਵੀ ਵਲੋਂ ਆਪਣੇ ਪਿੰਡਾਂ ਵਿੱਚ ਪੰਛੀਆਂ ਤੇ ਜਾਨਵਰਾਂ ਨੂੰ ਬਚਾਉਣ ਲਈ ਸਾਂਝੀਆਂ ਥਾਵਾਂ ‘ਤੇ ਮਿੱਟੀ ਦੇ ਬਰਤਨ ਰੱਖ ਕੇ ਇਸ ਮਹਿੰਮ ਨੂੰ ਸਫਲ ਬਣਾਇਆ ਜਾਏਗਾ।ਇਸ ਦੇ ਨਾਲ ਹੀ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਹਨਾਂ ਬੇਜ਼਼ੁਬਾਨ ਪੰਛੀਆਂ ਤੇ ਜਾਨਵਰਾਂ ਨੂੰ ਬਚਾਉਣ ਲਈ ਉਪਰਾਲੇ ਕਰਨ, ਕਿਉਂਕਿ ਇਹ ਵੀ ਸਾਡੇ ਸਮਾਜ ਦਾ ਹਿੱਸਾ ਹਨ।ਉਹਨਾਂ ਕਿਹਾ ਕਿ ਇਹਨਾਂ ਬੇਜ਼਼ੁਬਾਨ ਪੰਛੀਆਂ ਜਾਨਵਰਾਂ ਦੀ ਸੇਵਾ ਕਰਕੇ ਦੇਖੋ ਤੁਹਾਡੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੇਗੀ।
ਇਸ ਮੌਕੇ ਸਾਹਿਲ ਕੁਮਾਰ, ਪੁਨੀਤ ਕੁਮਾਰ, ਮੋਹਿਤ ਸ਼ਰਮਾ, ਜਗਦੇਵ ਸਿੰਘ ਅਤੇ ਵੱਡੀ ਗਿਣਤੀ ‘ਚ ਸੰਸਥਾ ਦੇ ਮੈਂਬਰ ਹਾਜ਼ਰ ਸਨ।

Check Also

ਸਰਹੱਦੀ ਪਿੰਡ ਮੋਦੇ ਵਿੱਚ ਜਾ ਕੇ ਜਿਲ੍ਹਾ ਅਧਿਕਾਰੀਆਂ ਨੇ ਕੀਤੀ ਬੱਚਿਆਂ ਦੀ ਕੌਂਸਲਿੰਗ

ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ ਸਾਹਨੀ ਵਲੋਂ ਸਰਹੱਦੀ ਪਿੰਡ …