ਸੰਗਰੂਰ, 21 ਜੂਨ (ਜਗਸੀਰ ਲੌਂਗੋਵਾਲ)- ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਨੇ ਫਾਦਰ ਡੇਅ ਦੇ ਮੌਕੇ ਆਨਲਾਈਨ ਲੇਖ ਮੁਕਾਬਲੇ ਕਰਵਾਏ।ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਪਿਤਾ ਨੂੰ ਸਮਰਪਿਤ ਬਹੁਤ ਹੀ ਸੋਹਣੇ ਲੇਖ ਅਤੇ ਸ਼ਲਾਘਾਯੋਗ ਕਵਿਤਾਵਾਂ ਲਿਖ ਕੇ ਹਿੱਸਾ ਲਿਆ।ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਕਿਹਾ ਕਿ ਇਹਨਾਂ ਲੇਖ ਅਤੇ ਕਵਿਤਾਵਾਂ ਵਿਚੋਂ ਬੱਚਿਆਂ ਦਾ ਆਪਣੇ ਪਿਤਾ ਸਬੰਧੀ ਲਗਾਅ, ਮਾਣ ਸਤਿਕਾਰ, ਆਪਣਾਪਨ ਅਤੇ ਪਿਆਰ ਸਾਫ਼ ਦੇਖਣ ਨੂੰ ਮਿਲਿਆ।ਪਿਤਾ ਵੀ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਘਰ ਤੋਂ ਬਾਹਰ ਰਹਿ ਕੇ ਇੱਕ ਚੱਟਾਨ ਦੀ ਤਰ੍ਹਾਂ ਆਪਣੇ ਬੱਚਿਆਂ ਦੇ ਹਰ ਦੱਖ ਸੁੱਖ ਵਿੱਚ ਨਾਲ ਖੜਦਾ ਹੈ।ਪੂਰੇ ਸੰਸਾਰ ਵਿੱਚ ਇੱਕ ਪਿਤਾ ਹੀ ਹੈ, ਜੋਂ ਆਪਣੇ ਬੱਚਿਆਂ ਨੂੰ ਆਪਣੇ ਤੋਂ ਵੱਧ ਤਰੱਕੀ ਕਰਦੇ ਦੇਖ ਕੇ ਖੁਸ਼ ਹੁੰਦਾ ਹੈ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਬਾਂਸਲ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਇਹੋ ਜਿਹੇ ਮੁਕਾਬਲੇ ਕਰਵਾਉਂਦੇ ਰਹਿਣਗੇ ਤਾਂ ਜੋ ਬੱਚੇ ਆਪਣੇ ਮਾਤਾ ਪਿਤਾ ਦੀਆਂ ਆਪਣੇ ਪ੍ਰਤੀ ਭਾਵਨਾਵਾਂ ਸਮਝ ਸਕਣ।
ਇਸ ਆਨਲਾਈਨ ਮੁਕਾਬਲੇ ਵਿੱਚ ਸਕੂਲ ਦੇ ਸਟਾਫ਼ ਮੈਂਬਰ ਮੈਡਮ ਮੀਨੂ ਸ਼ਰਮਾ, ਮਹਿਕ ਸ਼ਰਮਾ, ਸਮੀਨਾ ਖਾਂ, ਮਨਪ੍ਰੀਤ ਕੌਰ, ਮਨੀਸ਼ਾ ਸ਼ਰਮਾ, ਲਖਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …