ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਸੁਨਾਮ ਜਾਖਲ ਰੋਡ ‘ਤੇ ਨੀਲਕੰਠ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ।ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਤੇ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਇਸ ਸਮੇਂ ਹਾਜ਼ਰ ਸਨ।ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਤਾ ਹਰਪਾਲ ਕੌਰ ਵਲੋਂ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਨਵੇਂ ਖੁੱਲੇ ਨੀਲਕੰਠ ਮਲਟੀਸਪੈਸ਼ੇਲਿਟੀ ਹਸਪਤਾਲ ਨੂੰ ਇਲਾਕੇ ਲਈ ਇਕ ਚੰਗਾ ਕਦਮ ਦੱਸਿਆ।ਉਹਨਾਂ ਪੰਜਾਬ ਸਰਕਾਰ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਉਹਨਾਂ ਦੇ ਘਰ ਦੇ ਦਰਵਾਜੇ ‘ਤੇ ਸਿਹਤ ਸੇਵਾਵਾਂ ਦੇਣ ਦਾ ਇੱਕ ਚੰਗਾ ਉਪਰਾਲਾ ਹੈ।
ਇਸ ਮੌਕੇ ਨੀਲਕੰਠ ਹਸਪਤਾਲ ਦੇ ਚੇਅਰਮੈਨ ਅਵਤਾਰ ਸ਼ਰਮਾ, ਮੈਨੇਜਿੰਗ ਡਾਇਰੈਕਟਰ ਡਾ: ਪੁਸ਼ਪਿੰਦਰ ਸਿੰਘ ਜੋਸ਼ੀ, ਡਾ: ਅਨੀਸ਼ ਗਰਗ (ਐਮ.ਡੀ ਮੈਡੀਸਨ ਡਾਕਟਰ), ਸੀ.ਏ ਭੁਵਨੇਸ਼ ਜੈਨ (ਵਿੱਤੀ ਸਲਾਹਕਾਰ) ਤੇ ਦੀਪਕ ਕੁਮਾਰ (ਮੈਨੇਜਰ) ਤੋਂ ਇਲਾਵਾ ਇਕਬਾਲ ਸਿੰਘ ਝੂੰਦਾਂ ਜਿਲ੍ਹਾ ਪ੍ਰਧਾਨ ਸ਼਼੍ਰੋਮਣੀ ਅਕਾਲੀ ਦਲ ਬਾਦਲ, ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਬਾਬਾ ਸੁਖਦੇਵ ਸਿੰਘ ਸਡਾਣਾ ਸਾਹਿਬ, ਮੈਡਮ ਗੀਤਾ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ,ਚਹਰਦੇਵ ਸਿੰਘ ਹੰਜਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਤੇਗ ਸਿੰਘ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ, ਸਨਮੀਕ ਹੈਨਰੀ ਸੀਨੀਅਰ ਕਾਂਗਰਸ ਨੇਤਾ, ਪਵਨ ਗੁਜਰਾਂ ਪ੍ਰਧਾਨ ਵਪਾਰ ਮੰਡਲ ਸੁਨਾਮ, ਰਜਿੰਦਰ ਰਾਜਾ ਬੀਰ ਕਲਾਂ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਮਨਪ੍ਰੀਤ ਮਨੀ ਬੜੈਚ ਐਮ.ਸੀ, ਮਹੰਤ ਮੱਘਰ ਦਾਸ, ਹਰਭਜਨ ਸਿੰਘ ਜੋਸ਼ੀ, ਕਰਮਜੀਤ ਕੌਰ ਮਾਡਲ ਟਾਊਨ, ਸਰਬਜੀਤ ਸਿੰਘ ਧਾਲੀਵਾਲ, ਗੁਰਜੀਤ ਸਿੰਘ ਚਹਿਲ ਪੱਤਰਕਾਰ, ਗੁਰਸੇਵਕ ਸਿੰਘ ਬਿਗੜਵਾਲ, ਹਰਵਿੰਦਰ ਰਿਸ਼ੀ ਸਤੌਜ, ਡਾ. ਭੀਮ ਸਿੰਘ ਭੂਕੱਲ, ਜਤਿੰਦਰ ਸਿੰਘ, ਰਾਜ ਕੁਮਾਰ, ਦਲਵੀਰ ਸਿੰਘ, ਰਾਜਵੀਰ ਸਿੰਘ, ਬਿੰਦਰ ਪਾਲ ਸ਼ਰਮਾ, ਵਜ਼ੀਰਾਂ ਖਾਨ ਆਦਿ ਹਾਜ਼ਰ ਸਨ।ਸਮਾਗਮ ਦੌਰਾਨ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …