Sunday, December 22, 2024

ਹਾਈਟਸ ਐਂਡ ਹਾਈਟਸ ਸਕੂਲ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਦੇ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ।ਇਸ ਵਿੱਚ ਹਰ ਛੋਟੇ ਵੱਡੇ ਬੱਚੇ ਨੇ ਹਿੱਸਾ ਲਿਆ।ਬੱਚਿਆਂ ਨੇ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ।ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਯੋਗਾ ਦੀ ਮਹੱਤਤਾ ਅਤੇ ਇਸ ਤੋਂ ਹੋਣ ਵਾਲੇ ਫ਼ਾਇਦਿਆਂ ‘ਤੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਯੋਗਾ ਇੱਕ ਸੰਪੂਰਨ ਕਸਰਤ ਹੈ, ਜੋਂ ਸਰੀਰ ਅਤੇ ਰੂਹ ਦਾ ਮੇਲ ਕਰਵਾਉਂਦੀ ਹੈ।ਪ੍ਰਿੰਸੀਪਲ ਪ੍ਰਿੰਅਕਾ ਬਾਂਸਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਸਭ ਤੋਂ ਪਹਿਲਾ 21 ਜੂਨ 2015 ਨੁੰ ਪੂਰੀ ਦੁਨੀਆ ਵਿੱਚ ਮਨਾਇਆ ਗਿਆ।ਸਕੂਲ ਦੇ ਬੱਚਿਆਂ ਨੇ ਯੋਗਾ ਦਿਵਸ ਨਾਲ ਸੰਬਧਿਤ ਕਈ ਕਵਿਤਾਵਾਂ ਅਤੇ ਰਚਨਾਵਾਂ ਵੀ ਲਿਖੀਆਂ।ਬੱਚਿਆਂ ਨੇ ਆਪਣੇ ਨਾਲ ਨਾਲ ਆਪਣੇ ਮਾਤਾ ਪਿਤਾ ਨੂੰ ਵੀ ਯੋਗਾ ਕਰਵਾਇਆ।
ਇਸ ਮੌਕੇ ਸਕੂਲ ਸਟਾਫ ਮੈਂਬਰ ਮੈਡਮ ਰਜ਼ਿਨਾ ਖਾਂ, ਹਿਮਾਨੀ ਬਾਂਸਲ, ਹੀਨਾ ਗਰਗ, ਸੋਮਾ ਕੌਰ, ਆਸ਼ਾ ਰਾਣੀ, ਵੀਰਪਾਲ ਕੌਰ, ਰਮਾ ਰਾਣੀ, ਮਨਪ੍ਰੀਤ ਕੌਰ, ਸ਼ੇਫਾਲੀ ਗੋਇਲ, ਇੰਦਰਜੀਤ ਕੌਰ, ਜਯੋਤੀ ਗਰਗ, ਲਖਵਿੰਦਰ ਕੌਰ, ਮਨੀਸ਼ਾ ਸ਼ਰਮਾ, ਸੋਨਮ ਸ਼ਰਮਾ, ਮਨਪ੍ਰੀਤ ਕੌਰ, ਸਮੀਨਾ ਖਾਂ, ਮਹਿਕ ਸ਼ਰਮਾ, ਮੀਨੂ ਸ਼ਰਮਾ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …