Sunday, December 22, 2024

ਜਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕੇਟ ਟੀਮ ‘ਚ ਅੰਮ੍ਰਿਤਸਰ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦੀ ਚੋਣ ‘ਤੇ ਡੀ.ਸੀ ਨੇ ਦਿੱਤੀ ਵਧਾਈ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਹਾਲ ਹੀ ਵਿੱਚ ਜਿੰਬਾਬਵੇ ਦੌਰੇ ਲਈ ਚੁਣੀ ਗਈ ਭਾਰਤੀ ਕ੍ਰਿਕੇਟ ਟੀਮ ਵਿੱਚ ਅੰਮ੍ਰਿਤਸਰ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦੀ ਚੋਣ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵਲੋਂ ਕੀਤੀ ਗਈ ਹੈ।ਅੰਮ੍ਰਿਤਸਰ ਗੇਮਜ਼ ਐਸ਼ਸੀਏਸ਼ਨ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅਭਿਸ਼ੇਕ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।ਉਨਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਨਗਰੀ ਦੇ ਵਾਸੀ ਅਤੇ ਅੰਮ੍ਰਿਤਸਰ ਗੇਮਜ਼ ਐਸ਼ਸੀਏਸ਼ਨ ਦੇ ਖਿਡਾਰੀ ਅਭਿਸ਼ੇਕ ਨੂੰ ਵਰਲਡ ਕ੍ਰਿਕੇਟ ਵਿੱਚ ਸਥਾਨ ਮਿਲਿਆ ਹੈ।ਉਨਾਂ ਆਸ ਪ੍ਰਗਟਾਈ ਕਿ ਅਭਿਸ਼ੇਕ ਆਪਣੀ ਖੇਡ ਸਦਕਾ ਜਿਲ੍ਹੇ ਅਤੇ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰੇਗਾ।
ਅੰਮ੍ਰਿਤਸਰ ਗੇਮਜ਼ ਐਸ਼ਸੀਏਸ਼ਨ ਦੇ ਸੈਕਟਰੀ ਇੰਦਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਅਭਿਸ਼ੇਕ ਸਾਡਾ ਹੋਣਹਾਰ ਖਿਡਾਰੀ ਹੈ ਅਤੇ ਅਸੀਂ ਵੀ ਉਸ ਲਈ ਹੋਰ ਖਿਡਾਰੀਆਂ ਦੀ ਤਰ੍ਹਾਂ ਵਧੀਆ ਵਾਤਾਵਰਨ, ਖੇਡ ਮੈਦਾਨ ਅਤੇ ਹੋਰ ਸਹੂਲਤਾਂ ਦੀ ਕਦੇ ਕਮੀ ਨਹੀਂ ਆਉਣ ਦਿੱਤੀ।ਉਨਾਂ ਦੱਸਿਆ ਕਿ ਅਭਿਸ਼ੇਕ ਦੇ ਪਿਤਾ ਰਾਜ ਕੁਮਾਰ ਸ਼ਰਮਾ ਬੈਂਕ ਕਰਮਚਾਰੀ ਹਨ ਅਤੇ ਅਭਿਸ਼ੇਕ ਇਸ ਤੋਂ ਪਹਿਲਾਂ ਰਣਜੀ ਟਰਾਫੀ, ਅੰਡਰ-19 ਵਰਲਡ ਕੱਪ ਜਿਸ ਵਿੱਚ ਭਾਰਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਵਿੱਚ ਵੀ ਖੇਡ ਚੁੱਕਾ ਹੈ।ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਏ ਆਈ.ਪੀ.ਐਲ ਟੂਰਨਾਮੈਂਟ ਨੂੰ ਖੇਡਣ ਦਾ ਵੀ ਮਾਣ ਵੀ ਅਭਿਸ਼ੇਕ ਮਿਲਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …