Monday, July 1, 2024

ਲੇਖਕ ਮੰਚ (ਰਜਿ:) ਸਮਰਾਲਾ ਦੀ ਮੀਟਿੰਗ ‘ਚ ਸ਼ਾਇਰ ਜ਼ਫ਼ਰ ਅਤੇ ਸ਼ਾਇਰ ਸਵੀ ਨੂੰ ਦਿੱਤੀਆਂ ਮੁਬਾਰਕਾਂ

ਸਮਰਾਲਾ, 26 ਜੂਨ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਦੀ ਹੰਗਾਮੀ ਇਕੱਤਰਤਾ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ ਦੇ ਕੈਬਿਨ ਵਿੱਚ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵਲੋਂ ਸ਼ਾਇਰ ਜਸਵੰਤ ਸਿੰਘ ਜ਼ਫ਼ਰ ਨੂੰ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਸ਼ਾਇਰ ਸਵਰਨਜੀਤ ਸਵੀ ਨੂੰ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਨਿਯੁੱਕਤ ਕਰਨ ਦੀ ਸਰਾਹਨਾ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਐਡਵੋਕੇਟ ਦਲਜੀਤ ਸ਼ਾਹੀ ਨੇ ਦੱਸਿਆ ਕਿ ਸ਼ਾਇਰ ਜਸਵੰਤ ਸਿੰਘ ਜ਼ਫ਼ਰ ਨੇ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’, ‘ਦੋ ਸਾਹਾਂ ਵਿਚਕਾਰ’, ‘ਇਹ ਬੰਦਾ ਕੀ ਹੁੰਦੈ’, ‘ਪਿਆਰੇ ਆਓ ਘਰੇ’ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਅਤੇ ‘ਮੈਨੂੰ ਇਉਂ ਲੱਗਿਆ’, ‘ਨਾਨਕ ਏਵੈ ਜਾਣੀਏ’, ‘ਚਮੇਲੀ ਦੇ ਫੁੱਲ’, ‘ਸਿੱਖ ਸਰੂਪ ਖੋਜਿ ਲੇਹਿ’ ਅਤੇ ਨਾਟਕ ‘ਬੁੱਢਾ ਦਰਿਆ’ ਵਾਰਤਕ ਰੂਪ ਵਿੱਚ ਦਿੱਤੇ।ਨਾਟਕ ਬੁੱਢਾ ਦਰਿਆ ਦਾ ਸਟੇਜ ‘ਤੇ ਮੰਚਨ ਵੀ ਕੀਤਾ ਗਿਆ।
ਉਨਾਂ ਕਿਹਾ ਕਿ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸਵਰਨਜੀਤ ਸਵੀ ਨੇ ਪੰਜਾਬੀ ਸਾਹਿਤ ਨੂੰ ‘ਮਨ ਦੀ ਚਿੱਪ’, ‘ਦਾਇਰਿਆਂ ਦੀ ਕਬਰ ’ਚੋਂ’, ‘ਅਵੱਗਿਆ’, ‘ਦਰਦ ਪਿਆਦੇ ਹੋਣ ਦਾ’, ‘ਦੇਹੀ ਨਾਦ’, ‘ਕਾਲਾ ਹਾਸ਼ੀਆ ਤੇ ਸੂਹਾ ਗੁਲਾਬ’, ‘ਕਾਮੇਸ਼ਵਰੀ’, ‘ਮੈਂ ਆਇਆ ਬਸ’, ‘ਖੁਸ਼ੀਆਂ ਦਾ ਪਾਸਵਰਡ ਅਤੇ ਉਦਾਸੀ ਦਾ ਲਿਬਾਸ’ ਪੁਸਤਕਾਂ ਦਿੱਤੀਆਂ ਜੋ ਲਗਭਗ ਸਾਰੀਆਂ ਹੀ ਸਾਹਿਤ ਜਗਤ ਵਿੱਚ ਚਰਚਿਤ ਹੋਈਆਂ।
ਇਸ ਇਕੱਤਰਤਾ ਵਿੱਚ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸ਼ਾਹੀ, ਹਰਬੰਸ ਮਾਲਵਾ, ਰਾਜਵਿੰਦਰ ਸਮਰਾਲਾ, ਸੁਰਜੀਤ ਸਿੰਘ ਵਿਸ਼ਾਦ, ਜੁਆਲਾ ਸਿੰਘ ਥਿੰਦ, ਹਰਜਿੰਦਰ ਪਾਲ ਸਿੰਘ ਸਮਰਾਲਾ ਅਤੇ ਹੈਡਮਾਸਟਰ ਲਖਬੀਰ ਸਿੰਘ ਆਦਿ ਸ਼ਾਮਲ ਹੋਏ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …