ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 ਜੂਨ ਤੱਕ ਜੋਧਪੁਰ ਰਾਜਸਥਾਨ ਵਿਖੇ ਸੀਨੀਅਰ ਲੜਕੇ
ਅਤੇ ਸੀਨੀਅਰ ਲੜਕੀਆਂ ਰੋਲਰ ਸਕੇਟਿੰਗ ਹਾਕੀ ਫੈਡਰੇਸ਼ਨ ਕੱਪ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਨੇ ਭਾਗ ਲਿਆ।ਪੰਜਾਬ ਵਲੋਂ ਸੀਨੀਅਰ ਲੜਕੇ ਅਤੇ ਸੀਨੀਅਰ ਲੜਕੀਆਂ ਦੀ ਟੀਮ ਨੇ ਭਾਗ ਲਿਆ।ਪੰਜਾਬ ਸੀਨੀਅਰ ਲੜਕੀਆਂ ਦੀ ਟੀਮ ਨੇ ਕਾਂਸੀ ਅਤੇ ਸੀਨੀਅਰ ਲੜਕਿਆਂ ਦੀ ਟੀਮ ਨੇ ਸੋਨੇ ਦਾ ਤਮਗਾ ਹਾਸਲ ਕੀਤਾ।ਇਹਨਾਂ ਦੋਨਾਂ ਟੀਮਾਂ ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਦਕਸ਼ਨੂਰ ਸਿੰਘ ਸਿੱਧੂ, ਪ੍ਰਣਵ ਮੰਡੋਰਾ, ਅਰਜੁਨ ਸਿੰਘ, ਗੁਰਸੇਵਕ ਸਿੰਘ ਚੀਮਾ, ਤਨਿਸ਼ ਗੋਇਲ, ਗੁਰਸ਼ੇਰ ਸਿੰਘ ਰਾਓ ਅਤੇ ਕੁੜੀਆਂ ਦੀ ਟੀਮ ਵਿੱਚ ਮਨਸੀਰਤ ਕੌਰ ਸਿੱਧੂ, ਚੈਰਲ ਗਰਗ, ਜਪਨਜੋਤ ਕੌਰ ਰਾਓ, ਸੁਕਰੀਤੀ, ਕਾਸ਼ਵੀ ਗੁਪਤਾ ਨੇ ਭਾਗ ਲਿਆ।ਇਹ ਸਾਰੇ ਖਿਡਾਰੀ ਡੀ.ਐਸ.ਓ ਨਵਦੀਪ ਸਿੰਘ ਔਜਲਾ ਕੋਲ ਪ੍ਰੈਕਟਿਸ ਕਰਦੇ ਹਨ।ਜਿੰਨਾਂ ਵਲੋਂ ਕਰਵਾਈ ਜਾਂਦੀ ਸਖਤ ਮਿਹਨਤ ਸਦਕਾ ਹੀ ਅੱਜ ਇਹ ਖਿਡਾਰੀ ਇਸ ਮੁਕਾਮ ਤੱਕ ਪਹੁੰਚੇ ਹਨ।ਇਹਨਾਂ ਵਿਚੋਂ ਜਿਆਦਾਤਰ ਖਿਡਾਰੀ ਇੰਟਰਨੈਸ਼ਨਲ ਪੱਧਰ ‘ਤੇ ਮੈਡਲ ਪ੍ਰਾਪਤ ਕਰ ਚੁੱਕੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media