Tuesday, July 2, 2024

ਬਰਸਾਤ ਦੇ ਮੱਦੇਨਜ਼ਰ ਸੀਵਰੇਜ ਟਰੀਟਮੈਂਟ ਅਤੇ ਡਿਸਪੋਜ਼ੇਬਲ ਪਲਾਂਟਾਂ ਦੀਆਂ ਮੋਟਰਾਂ ਚੱਲਦੀਆਂ ਰਹਿਣਗੀਆਂ – ਨਿਗਮ ਕਮਿਸ਼ਨਰ

ਕਿਹਾ, ਮੇਨ ਹੋਲ ਅਤੇ ਸੀਵਰੇਜ ਦੀ ਡੀ-ਸਿਲਟਿੰਗ ਜਾਰੀ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਬਰਸਾਤੀ ਮੌਸਮ ਦੇ ਮੱਦੇਨਜ਼ਰ ਨਗਰ ਨਿਗਮ ਕਮਿਸਨਰ ਹਰਪ੍ਰੀਤ ਸਿੰਘ ਵਲੋਂ ਨਿਗਮ ਦੇ ਓ.ਐਂਡ.ਐਮ ਸੈਲ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।ਭਾਵੇਂ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਾਂਭ-ਸੰਭਾਲ ਪੰਜਾਬ ਸੀਵਰੇਜ ਬੋਰਡ ਵਲੋਂ ਕੀਤੀ ਜਾਂਦੀ ਹੈ, ਪਰ ਨਗਰ ਨਿਗਮ ਅਧਿਕਾਰੀਆਂ ਵਲੋਂ ਵੀ ਇਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਟਰਾਂ ਦੀ ਮੁਰੰਮਤ ਕਰਵਾ ਕੇ ਤਿੰਨੋਂ ਸੀਵਰੇਜ ਟਰੀਟਮੈਂਟ ਪਲਾਂਟ ਖਾਪੜਖੇੜੀ, ਗੌਂਸਾਬਾਦ ਅਤੇ ਚਾਟੀਵਿੰਡ ਚਾਲੂ ਕਰ ਦਿੱਤੇ ਗਏ ਹਨ। ਇਸ ਸਮੇਂ ਸ਼ਹਿਰ ਵਿੱਚ 18 ਡਿਸਪੋਜ਼ੇਬਲ ਪਲਾਂਟ ਹਨ।ਇਸ ਦੇ ਨਾਲ ਹੀ ਖਾਪਰਖੇੜੀ ਡਿਸਪੋਜ਼ਲ ਪਲਾਂਟ ਵੀ ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਾਰੇ ਡਿਸਪੋਜ਼ੇਬਲ ਪਲਾਟਾਂ ਦੇ ਰੱਖ-ਰਖਾਅ ਦੀ ਜਿੰਮੇਵਾਰੀ ਓ.ਐਂਡ.ਐਮ ਸੈਲ ਦੇ ਅਧਿਕਾਰੀਆਂ ਦੀ ਤੈਅ ਕੀਤੀ ਗਈ ਹੈ।ਇਨ੍ਹਾਂ ਡਿਸਪੋਜ਼ੇਬਲ ਪਲਾਂਟਾਂ ਦੀਆਂ ਮੋਟਰਾਂ ਨੂੰ ਹਰ ਹਾਲਤ ਵਿੱਚ ਚੰਗੀ ਹਾਲਤ ਵਿੱਚ ਰੱਖਣ ਦੀ ਜਿੰਮੇਵਾਰੀ ਵੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ।ਜੇਕਰ ਮੋਟਰਾਂ ਟੁੱਟ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਸੁਪਰ ਸੱਕਰ ਮਸ਼ੀਨਾਂ, ਜੈਟਿੰਗ ਮਸ਼ੀਨਾਂ ਅਤੇ ਹੋਰ ਸਾਧਨਾਂ ਰਾਹੀਂ ਸ਼ਹਿਰ ਦੇ ਮੇਨ ਹੋਲਾਂ, ਛੋਟੇ ਚੈਂਬਰਾਂ ਅਤੇ ਸੀਵਰੇਜ ਵਿਚੋਂ ਗੰਦਾ ਪਾਣੀ ਕੱਢਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਖੁਦ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸੁਪਰਡੈਂਟ ਇੰਜਨੀਅਰ ਓ.ਐਂਡ.ਐਮ ਸੈਲ ਸੁਰਜੀਤ ਸਿੰਘ, ਐਕਸੀਅਨ ਗੁਰਜਿੰਦਰ ਸਿੰਘ, ਸਮੂਹ ਐਸ.ਡੀ.ਓਜ਼ ਅਤੇ ਸਮੂਹ ਜੇ.ਈਜ਼ ਇਸ `ਤੇ ਨਜ਼ਰ ਰੱਖ ਰਹੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …