ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਕਰਵਾਏ ਗਏ ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ-ਯੂਕੈਟ (ਅੰਡਰਗਰੈਜੂਏਟ) 2024 ਦਾ ਦੂਜਾ ਕਾਉਂਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਯੂਨੀਵਰਸਿਟੀ ਵੱਲੋਂ ਐਮ.ਬੀ.ਏ (ਐਫ.ਵਾਈ.ਆਈ.ਪੀ) / ਐਮ.ਬੀ.ਏ (ਐਫ.ਵਾਈ.ਆਈ.ਪੀ) (ਵਿੱਤ)/ ਐਮ.ਕਾਮ (ਐਫ.ਵਾਈ.ਆਈ.ਪੀ.)/ ਮਾਸਟਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਐਫ.ਵਾਈ.ਆਈ.ਪੀ.)/ ਮਾਸਟਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ (ਐਫ.ਵਾਈ.ਆਈ.ਪੀ) / ਐਮ.ਐਸ.ਸੀ (ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡੇਟਾ ਐਨਾਲਿਟਿਕਸ) (ਐਫ.ਵਾਈ.ਆਈ.ਪੀ) / ਐਮ.ਐਸ.ਸੀ ਇਕਨਾਮਿਕਸ (ਐਫ.ਵਾਈ.ਆਈ.ਪੀ) / ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ (ਐਫ.ਵਾਈ.ਆਈ.ਪੀ.) / ਐਮ.ਏ. ਪੱਤਰਕਾਰੀ ਅਤੇ ਜਨ ਸੰਚਾਰ (ਐਫ.ਵਾਈ.ਆਈ.ਪੀ) / ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਗਰੀ ਸਟੋਰੇਜ ਐਂਡ ਸਪਲਾਈ ਚੇਨ)/ਬੀ.ਏ ਸੋਸ਼ਲ ਸਾਇੰਸਜ਼ (4 ਸਾਲਾ) ਆਦਿ ਕੋਰਸਾਂ ਵਿਚ ਦਾਖਲੇ ਲਈ ਇਹ ਦਾਖਲਾ ਟੈਸਟ ਕਰਵਾਇਆ ਗਿਆ ਸੀ।
ਟੈਸਟ ਅਤੇ ਦਾਖਲਾ ਕਾਊਂਸਲਿੰਗ ਦੇ ਕੋ-ਆਰਡੀਨੇਟਰ ਪ੍ਰੋ. (ਡਾ.) ਵਿਕਰਮ ਸੰਧੂ ਨੇ ਦੱਸਿਆ ਕਿ ਕਾਉਂਸਲਿੰਗ ਦਾ ਦੂਜਾ ਦੌਰ 4 ਜੁਲਾਈ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਚਾਹਵਾਨ ਉਮੀਦਵਾਰ, ਜੋ ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ-ਯੂਕੈਟ (ਅੰਡਰਗਰੈਜੂਏਟ) 2024 ਦੇ ਦੂਜੇ ਗੇੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਯੂਨੀਵਰਸਿਟੀ ਦੀ ਵੈੱਬਸਾਈਟ <https://gnduadmissions.org/> `ਤੇ ਅਪਡੇਟਿਡ ਕਾਊਂਸਲਿੰਗ ਸ਼ਡਿਊਲ ਅਤੇ ਖਾਲੀ ਸੀਟਾਂ ਦੀ ਸੂਚੀ ਦੇਖ ਸਕਦੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …