Thursday, July 4, 2024

‘ਅਜੋਕੇ ਦੌਰ ‘ਚ ਲੇਖਕ ਦੀ ਪ੍ਰਤੀਬੱਧਤਾ’ ਵਿਸ਼ੇ ‘ਤੇ ਹੋਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 2 ਜੁਲਾਈ (ਦੀਪ ਦਵਿੰਦਰ ਸਿੰਘ) – ਸਾਹਿਤਕ ਸੰਸਥਾ ਰਾਬਤਾ ਮੁਕਾਲਮਾਂ ਕਾਵਿ-ਮੰਚ ਵਲੋਂ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਤਹਿਤ “ਅਜੋਕੇ ਦੌਰ ਵਿੱਚ ਲੇਖਕ ਦੀ ਪ੍ਰਤੀਬੱਧਤਾ” ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਵਿਦਵਾਨ ਪ੍ਰੋ. ਡਾ. ਪਰਮਿੰਦਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ।
ਭਾਈ ਵੀਰ ਸਿੰਘ ਨਿਵਾਸ ਅਸਥਾਨ ਲਾਰੈਂਸ ਰੋਡ ਵਿਖੇ ਹੋਏ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਭਾ ਦੇ ਕਨਵੀਨਰ ਹਰਜੀਤ ਸਿੰਘ ਸੰਧੂ ਦੇ ਸਵਾਗਤੀ ਸਬਦਾਂ ਨਾਲ ਹੋਇਆ, ਜਦਕਿ ਸਰਬਜੀਤ ਸਿੰਘ ਸੰਧੂ ਨੇ ਸਮੁੱਚੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ।ਡਾ. ਪਰਮਿੰਦਰ ਨੇ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਇਤਿਹਾਸਕ ਹਵਾਲੇ ਕੇਂਦਰ `ਚ ਰੱਖਦਿਆਂ ਕਿਹਾ ਕਿ ਅਜ਼ੋਕੇ ਦੌਰ ਦੀ ਟੁੱਟ-ਭਜ ਅਤੇ ਬੇ-ਵਿਸ਼ਵਾਸੀ ਦੇ ਆਲਮ ਵਿੱਚ ਲੇਖਕ ਦੀ ਜਿੰਮੇਵਾਰੀ ਹੋਰ ਵੀ ਚਣੌਤੀ ਭਰਪੂਰ ਹੋ ਜਾਂਦੀ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਾਹਿਤਕ ਬਿਰਤਾਂਤ ਸਿਰਜਦਿਆਂ ਕਿਹਾ ਕਿ ਸਮਾਜਿਕ ਕੱ-ਸੱਚ ਦੇ ਨਾਲ ਨਾਲ ਸਾਹਿਤਕਾਰ ਬਹੁ-ਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਦੀ ਸਲਾਮਤੀ ‘ਤੇ ਵੀ ਪਹਿਰਾ ਦਿੰਦਾ ਹੈ।ਡਾ. ਪਰਮਿੰਦਰ ਕੌਰ ਹੁੰਦਲ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਲੇਖਕ ਪਰਿਵਾਰਿਕ ਅਤੇ ਸਮਾਜਿਕ ਅਫਰਾ-ਤਫਰੀ ਦੀ ਸਥਿਰਤਾ ਦੇ ਆਹਰ ਵਿੱਚ ਰਹਿੰਦਾ ਹੈ।ਗਜ਼ਲਗੋ ਰਮਨ ਸੰਧੂ, ਐਸ.ਪਰਸ਼ੋਤਮ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਸਹਿਤਕ ਅਤੇ ਸਮਾਜਿਕ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ।
ਸਵਾਲ ਜਵਾਬ ਦੇ ਸਿਲਸਿਲੇ ਵਿੱਚ ਹਰਪਾਲ ਸਿੰਘ ਸੰਧਾਵਾਲੀਆ, ਗੁਰਮੇਲ ਸ਼ਾਮ ਨਗਰ, ਮੋਹਨ ਬੇਗੋਵਾਲ, ਵਿਜੇਤਾ ਭਾਰਦਵਾਜ, ਜਗਤਾਰ ਗਿੱਲ, ਡਾ. ਕਸ਼ਮੀਰ ਸਿੰਘ, ਮਨਜੀਤ ਰੰਧਾਵਾ, ਭਗਤ ਨਰਾਇਣ, ਤਰਸੇਮ ਲਾਲ ਬਾਵਾ ਅਤੇ ਧਰਵਿੰਦਰ ਸਿੰਘ ਔਲਖ ਆਦਿ ਨੇ ਹਿੱਸਾ ਲਿਆ, ਜਦਕਿ ਕੋ-ਕਨਵੀਨਰ ਜਸਵੰਤ ਧਾਪ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …