ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – 2 ਪੰਜਾਬ ਏਅਰ ਸਕੁਆਡਰਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ ਭਗਵਾਨ ਵਾਲਮੀਕਿ ਸਰਕਾਰੀ ਆਈ.ਟੀ.ਆਈ ਕਾਲਜ ਰਾਮ ਤੀਰਥ ਵਿਖੇ ਸਾਲਾਨਾ ਸਿਖਲਾਈ ਕੈਂਪ ਲਗਾਇਆ ਗਿਆ ਹੈ, ਜੋਕਿ 12 ਜੁਲਾਈ ਤੱਕ ਚੱਲੇਗਾ।ਕੈਪਟਨ ਮਨੋਜ ਕੁਮਾਰ ਵਤਸ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 400 ਤੋਂ ਵੱਧ ਐਨ.ਸੀ.ਸੀ ਕੈਡਿਟ ਭਾਗ ਲੈ ਰਹੇ ਹਨ।ਕੈਂਪ ਦੇ ਪਹਿਲੇ ਦਿਨ ਸੀ.ਓ ਵਲੋਂ ਕੈਡਿਟਾਂ ਨੂੰ ਸੰਬੋਧਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ 10 ਦਿਨਾਂ ਤੱਕ ਡਰਿੱਲ ਅਤੇ ਥਿਊਰੀ ਸਿਖਲਾਈ ਦਿੱਤੀ ਜਾਵੇਗੀ।ਕੈਡਿਟਾਂ ਨੂੰ ਵਾਹਗਾ ਬਾਰਡਰ ਅਤੇ ਆਰਮੀ ਕੈਂਪਸ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ। ਕੈਡਿਟਾਂ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਕਿਟ ਸ਼ੂਟਿੰਗ, 0.22 ਫਾਇਰਿੰਗ, ਰੁੱਖ ਲਗਾਉਣ ਅਤੇ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨਾਂ ਨੂੰ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …