Thursday, July 18, 2024

ਬਾਬਾ ਤਿਰਲੋਕ ਸਿੰਘ ਲੱਡੇ ਵਾਲਿਆਂ ਦੇ ਭੋਗ ਸਮੇਂ ਭਾਈ ਸੁਖਰਾਜ ਸਿੰਘ ਥਾਪੇ ਨਵੇਂ ਮੁਖੀ

ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀਮਾਨ 111 ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਲੋਂ ਵਰੋਸਾਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਲੱਡਾ ਦੇ ਮੁੱਖ ਸੇਵਾਦਾਰ ਬਾਬਾ ਤਿਰਲੋਕ ਸਿੰਘ ਜੀ ਪਿਛਲੇ ਦਿਨੀ ਸੱਚਖੰਡ ਪਿਆਨਾ ਕਰ ਗਏ ਸਨ।ਉਹਨਾਂ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਪਿੰਡ ਲੱਡਾ ਵਿਖ਼ੇ ਹੋਈ।ਇਸ ਉਪਰੰਤ ਸਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਲੋਕਾਂ ਨੇ ਸ਼ਮੂਲੀਅਤ ਕੀਤੀ।ਬੁਲਾਰਿਆਂ ਨੇ ਕਿਹਾ ਕਿ ਬਾਬਾ ਤਿਰਲੋਕ ਸਿੰਘ ਜੀ ਨੇ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ਼ ਸਮਾਜ਼ ਦੇ ਸੁਧਾਰ ਲਈ ਵੀ ਉਪਰਾਲੇ ਕੀਤੇ, ਉਹਨਾਂ ਦੀ ਸੇਵਾ ਵਿੱਚ ਗੁਰਦੁਆਰਾ ਸਾਹਿਬ ਵਿਖ਼ੇ ਲੰਗਰ ਹਾਲ, ਦੀਵਾਨ ਹਾਲ, ਸਰੋਵਰ ਅਤੇ ਡਿਊੜੀ ਦੀ ਉਸਾਰੀ ਕੀਤੀ ਗਈ।ਪਿੰਡ ਵਿੱਚ ਸੀਵਰੇਜ ਸਿਸਟਮ ਬਣਾ ਕੇ ਗੰਦੇ ਪਾਣੀ ਦੀ ਨਿਕਾਸੀ ਕੀਤੀ ਗਈ, ਟੋਬਾ ਭਰ ਕੇ ਸ਼ਾਨਦਾਰ ਸਟੇਡੀਅਮ ਬਣਾਇਆ ਗਿਆ, ਉਹਨਾਂ ਵਲੋਂ ਗੁਆਂਢੀ ਪਿੰਡ ਪੁੰਨਾਵਲ ਅਤੇ ਹਸਨਪੁਰ ਵਿੱਚ ਵੀ ਪਾਣੀ ਦਾ ਨਿਕਾਸ ਕਰਵਾਇਆ ਗਿਆ, ਸਮੁੱਚੇ ਇਲਾਕੇ ਵਿੱਚ ਬਾਬਾ ਤਿਰਲੋਕ ਸਿੰਘ ਜੀ ਦਾ ਸਤਿਕਾਰ ਸੀ।ਬਹੁਗਿਣਤੀ ਨੌਜਵਾਨਾਂ ਨੇ ਉਹਨਾਂ ਦੀ ਸੰਗਤ ਕਰਕੇ ਨਸ਼ੇ ਛੱਡ ਕੇ ਗੁਰੂ ਵਾਲ਼ੇ ਵੀ ਬਣੇ।ਵੱਖ-ਵੱਖ ਸੰਪਰਦਾਏ ਦੇ ਮੁਖੀਆਂ ਅਤੇ ਸੰਤ ਸਮਾਜ਼ ਦੇ ਆਗੂਆਂ ਵਲੋਂ ਭਾਈ ਸੁਖਰਾਜ ਸਿੰਘ ਨੂੰ ਦਸਤਾਰ ਸੌਂਪ ਕੇ ਗੁਰਦੁਆਰਾ ਸਾਹਿਬ ਦਾ ਅਗਲਾ ਮੁੱਖ ਸੇਵਾਦਾਰ ਨਿਯੁੱਕਤ ਕੀਤਾ ਗਿਆ।
ਇਸ ਸਮੇਂ ਸੰਤ ਸੁਰਜੀਤ ਸਿੰਘ ਪ੍ਰਧਾਨ ਸੇਵਕ ਸੰਪਰਦਾਇ ਮਸਤੂਆਣਾ ਸਾਹਿਬ, ਬਾਬਾ ਦਰਸ਼ਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ, ਬਾਬਾ ਸੁਖਵਿੰਦਰ ਸਿੰਘ ਸੋਨੀ, ਜਗਜੀਤ ਸਿੰਘ ਕਾਕਾ ਵੀਰ ਜੀ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾਂ, ਜਸਵਿੰਦਰ ਸਿੰਘ ਹਰੇੜੀ, ਬਲਜੀਤ ਸਿੰਘ ਫੱਕਰ, ਜਸਵੰਤ ਸਿੰਘ ਖਹਿਰਾ, ਭਿੰਦਰ ਸਿੰਘ ਲੱਡਾ, ਨਰਿੰਦਰ ਕਾਲਾਬੂਲਾ, ਬਾਬਾ ਟਹਿਲ ਸਿੰਘ, ਅਸ਼ੋਕ ਕੁਮਾਰੀ ਲੱਖਾ, ਬਿਕਰਮਜੀਤ ਸਿੰਘ, ਬੀਬੀ ਸਰਬਜੀਤ ਕੌਰ ਕਿਲਾ, ਹਰਵਿੰਦਰ ਸਿੰਘ ਸੇਖੋਂ ਗੁਰਜੀਤ ਸਿੰਘ ਚਹਿਲ ਬਾਬਾ ਮੱਘਰ ਸਿੰਘ ਕਾਂਝਲਾ, ਰਾਜਵਿੰਦਰ ਸਿੰਘ ਟਿੱਬਾ, ਧਰਮ ਸਿੰਘ ਲੌਂਗੋਵਾਲ, ਗੁਰਜੰਟ ਸਿੰਘ ਦਰਾਜ, ਨਿਰਮਲ ਸਿੰਘ ਚੀਮਾ ਹਾਜ਼ਰ ਹੋਏ ਅਤੇ ਸਟੇਜ਼ ਦੀਦਾਰ ਸਿੰਘ ਨੇ ਸੰਭਾਲੀ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …