Thursday, July 18, 2024

ਕਿੱਕ ਬਾਕਸਿੰਗ `ਚ ਅਕਾਲ ਅਕੈਡਮੀ ਦੀ ਵਿਦਿਆਰਥਣ ਨੇ ਮਾਰੀਆਂ ਮੱਲ੍ਹਾਂ

ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਕਿੱਕ ਬਾਕਸਿੰਗ ਖੇਡ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰੀਆਂ ਹਨ। ਇਹ ਖੇਡਾਂ ਅਰਾਂਸ਼ੀ ਐਮ.ਐਮ.ਏ ਚੈਪੀਅਨਸ਼ਿਪ ਨਾਂ ‘ਤੇ ਲਵਲੀ ਯੂਨੀਵਰਸਿਟੀ ਜਲੰਧਰ ਵਲੋਂ ਕਰਵਾਈਆਂ ਗਈਆਂ।ਇਸ ਵਿਚ 9 ਦੇਸ਼ਾਂ ਦੇ ਵੱਖ-ਵੱਖ ਖਿਡਾਰੀਆਂ ਨੇ ਹਿੱਸਾ ਲਿਆ।ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਗੁਨੀਤ ਕੌਰ ਨੇ ਜਿਲ੍ਹਾ ਅਤੇ ਸਟੇਟ ਪੱਧਰ `ਤੇ ਕਿੱਕ ਬਾਕਸਿੰਗ ਵਿਚੋਂ ਸੋਨ ਅਤੇ ਰਾਜ-ਪੱਧਰ `ਤੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ।ਗੁਨੀਤ ਕੌਰ ਨੇ ਰਾਸ਼ਟਰੀ-ਪੱਧਰ ਦੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ।ਜ਼ਿਲ੍ਹੇ ਅਤੇ ਰਾਜ-ਪੱਧਰ `ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਉਸਨੇ ਅੱਗੇ ਕਜ਼ਾਕਿਸਤਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਉਲੰਪਿਕ ਗੇਮਾਂ ਵਿੱਚ ਆਪਣਾ ਸਥਾਨ ਬਣਾਇਆ ਹੈ।ਇਹ ਖੁਸ਼ੀ ਸਾਂਝੀ ਕਰਦੇ ਹੋਏ ਅਕਾਲ ਅਕੈਡਮੀ ਪ੍ਰਿੰਸੀਪਲ ਸ਼੍ਰੀਮਤੀ ਸ਼ੁਸੀਲ ਸੁਨੀਤਾ ਵਲੋਂ ਗੁਨੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।

Check Also

ਹਵਾਈ ਅੱਡੇ ਦੇ ਨੇੜੇ ਲੇਜ਼ਰ ਸ਼ੋਅ ਚਲਾਉਣ ਵਾਲੇ ਮੈਰਿਜ਼ ਪੈਲਸਾਂ ਖਿਲਾਫ ਹੋਵੇਗਾ ਪਰਚਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਡਿਪਟੀ ਘਨਸ਼ਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ …