ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਪ੍ਰਸਿੱਧ ਮੀਡੀਆ ਅਧਿਆਪਕ, ਜੇਲ੍ਹ ਸੁਧਾਰਕ ਅਤੇ ਲੇਡੀ ਸ਼੍ਰੀ ਰਾਮ ਕਾਲਜ ਦਿੱਲੀ ਦੇ ਪੱਤਰਕਾਰੀ ਵਿਭਾਗ ਦੀ ਚੇਅਰਪਰਸਨ ਡਾ. ਵਾਰਤਿਕਾ ਨੰਦਾ ਨੇ ਪ੍ਰੇਮਚੰਦ ਹਿੰਦੀ ਸਾਹਿਤ ਪ੍ਰੀਸ਼ਦ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਆਯੋਜਿਤ ਭਾਸ਼ਣ ਲੜੀ ‘ਚ ਮੁੱਖ ਬੁਲਾਰੇ ਵਜੋਂ ਆਪਣਾ ਭਾਸ਼ਣ ਦਿੱਤਾ।ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਰਚਨਾਤਮਕ ਅਤੇ ਸੰਦੇਸ਼-ਮੁਖੀ ਦਿਸ਼ਾ `ਚ ਸਮਾਜ, ਸਾਹਿਤ ਅਤੇ ਪੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਵਿਭਾਗ ਦੇ ਖੋਜਾਰਥੀਆਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਬੜੇ ਸੁਚਜੇ ਢੰਗ ਨਾਲ ਦਿੱਤੇ।
ਇਸ ਮੌਕੇ ਡੀਨ ਫੈਕਲਟੀ ਆਫ਼ ਲੈਂਗੂਏਜ਼ ਅਤੇ ਹਿੰਦੀ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਸੁਨੀਲ ਕੁਮਾਰ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਵਰਤਿਕਾ ਨੰਦਾ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ।ਉਹ ਬਚਪਨ ਵਿੱਚ ਏਸ਼ੀਆ ਦੀ ਸਭ ਤੋਂ ਛੋਟੀ ਉਮਰ ਦੀ ਟੈਲੀਵਿਜ਼ਨ ਐਂਕਰ ਵਜੋਂ ਇਤਿਹਾਸਕ ਪ੍ਰਾਪਤੀ ਕਰਨ ਤੋਂ ਲੈ ਕੇ ਇੱਕ ਮੀਡੀਆ ਅਧਿਆਪਕ ਅਤੇ ਜੇਲ੍ਹ ਸੁਧਾਰਕ ਵਜੋਂ ਕਾਰਜਸ਼ੀਲ ਰਹੇ। ਉਹ ਸਿੱਖਿਆ ਦੀ ਰੌਸ਼ਨੀ ਫੈਲਾਉਣ ਲਈ ਵਚਨਬੱਧ ਹਨ ਅਤੇ ਡਾ. ਨੰਦਾ ਭਾਰਤ ਵਿੱਚ ਅਪਰਾਧ ਰਿਪੋਰਟਿੰਗ ਦੇ ਖੇਤਰ ‘ਚ ਪ੍ਰਵੇਸ਼ ਕਰਨ ਵਾਲੀ ਪਹਿਲੀ ਮਹਿਲਾ ਰਿਪੋਰਟਰ ਹੈ।ਉਨ੍ਹਾਂ ਦੱਸਿਆ ਕਿ ‘ਤਿਨਕਾ ਤਿਨਕਾ ਫਾਊਂਡੇਸ਼ਨ’ ਦੇ ਸੰਸਥਾਪਕ ਵਜੋਂ ਉਸ ਨੇ ਭਾਰਤ ਦੀਆਂ ਜੇਲ੍ਹਾਂ ਦੀ ਹਾਲਤ ਸੁਧਾਰਨ ਲਈ ਬਹੁਤ ਉਪਰਾਲੇ ਕੀਤੇ ਹਨ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਸੁਨੀਲ ਕੁਮਾਰ ਨੇ ਯੂਨੀਵਰਸਿਟੀ ਅਤੇ ਵਿਭਾਗ ਦੀਆਂ ਪ੍ਰਾਪਤੀਆਂ `ਤੇ ਚਾਨਣਾ ਪਾਉਂਦਿਆਂ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਭਾਗ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …