ਸੰਗਰੂਰ, 10 ਜੁਲਾਈ (ਜਗਸੀਰ ਲੌਂਗੋਵਾਲ)- ਸਮਾਜ ਵਿੱਚ ਧੀਆਂ ਪ੍ਰਤੀ ਬਦਲ ਰਹੇ ਨਜ਼ਰੀਏ ਤਹਿਤ ਅੱਜ ਇਥੋਂ ਦੇ ਸ਼ੁਭਕਰਨ ਸ਼ਰਮਾ ਦੇ ਪਰਿਵਾਰ ਵਲੋਂ ਦੋਹਤੀ ਦੇ
ਜਨਮ ਦਿਨ ਮੌਕੇ ਆਪਣੇ ਘਰ ਨਿੰਮ ਬੰਨ ਕੇ ਖੂਬ ਜਸ਼ਨ ਮਨਾਏ। ਵਿਸ਼ਾਲੀ ਪਤਨੀ ਕੇ.ਵੀ ਜ਼ਿੰਦਲ ਸੰਗਰੂਰ ਦੇ ਘਰ ਜੰਮੀ ਧੀ ਦੀ ਦੋਵੇਂ ਹੀ ਪਰਿਵਾਰਾਂ ਵਲੋਂ ਖੁਸ਼ੀ ਮਨਾਈ ਗਈ।ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਪਾਲ ਸੁੱਖੀ ਨੇ ਕਿਹਾ ਅਜੋਕੇ ਸਮੇਂ ਵਿੱਚ ਧੀਆਂ ਕਿਸੇ ਵੀ ਕਾਰਜ਼ ਵਿੱਚ ਪਿੱਛੇ ਨਹੀਂ ਹਨ।ਇਸ ਲਈ ਸਭ ਨੂੰ ਪੁੱਤਰ ਅਤੇ ਧੀਆਂ ਲਈ ਬਰਾਬਰ ਨਜ਼ਰੀਆ ਅਪਣਾਉਣਾ ਚਾਹੀਦਾ ਹੈ।ਇਸ ਮੌਕੇ ਗੁਰਕਿੰਦਰ ਸ਼ਰਮਾ, ਮੀਨੂ ਵਸ਼ਿਸ਼ਟ, ਮਾਨਸੀ ਸ਼ਰਮਾ ਤੇ ਮੋਗਲੀ ਸ਼ਰਮਾ ਆਦਿ ਵੀ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media