ਗੋਨਿਆਣਾ ਖ਼ੁਰਦ, 21 ਜੁਲਾਈ (ਪਰਮਜੀਤ ਰਾਮਗੜ੍ਹੀਆ) – ਸਰਕਾਰੀ ਹਾਈ ਸਕੂਲ ਗੋਨਿਆਣਾ ਖ਼ੁਰਦ (ਬਠਿੰਡਾ) ਵਲੋਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ ਗਿਆ।ਇਸ ਵਿੱਦਿਅਕ ਟੂਰ ਨੂੰ ਸ਼੍ਰੀਮਤੀ ਨੀਰੂ ਹਿੰਦੀ ਮਿਸਟ੍ਰੈਸ, ਸ਼੍ਰੀਮਤੀ ਨੀਲਮ ਰਾਣੀ ਸਾਇੰਸ ਮਿਸਟ੍ਰੈਸ ਅਤੇ ਆਰਟ ਐਂਡ ਕਰਾਫਟ ਟੀਚਰ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ।
ਮੀਡੀਆ ਇੰਚਾਰਜ਼ ਪਰਮਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ 9:30 ਵਜੇ ਸਾਇੰਸ ਸਿਟੀ ਪਹੁੰਚ ਕੇ ਬੱਚਿਆਂ ਨੇ ਡਾਇਨਾਸੋਰ ਪਾਰਕ, ਵਾਤਾਵਰਣ ਬਦਲਾਅ ਥੀਏਟਰ, ਕੈਕਟਿਸ ਪਾਰਕ, ਲੇਜ਼ਰ ਸ਼ੋਅ, ਸਿਮੂਲੇਸ਼ਨ ਥੀਏਟਰ, 3-ਡੀ ਥੀਏਟਰ, ਭੁਚਾਲ ਸਿਮੂਲੇਸ਼ਨ ਥੀਏਟਰ, ਵੱਖ-ਵੱਖ ਖੇਡ ਗੈਲਰੀਆਂ, ਗਣਿਤ ਗੈਲਰੀ, ਵਿਗਿਆਨ ਗੈਲਰੀਆਂ ਦਾ ਅਨੰਦ ਮਾਣਿਆ ਗਿਆ।ਬਚਿਆਂ ਦੁਆਰਾ ਅੱਤ ਦੀ ਗਰਮੀ ‘ਚ ਝੂਲਿਆਂ ‘ਤੇ ਝੂਟੇ ਲਏ ਗਏ।ਸ਼੍ਰੀਮਤੀ ਨੀਲਮ ਰਾਣੀ ਵਲੋਂ ਵਿਦਆਰਥੀਆਂ ਨੂੰ ਵਿਗਿਆਨ ਦੀ ਹਿਸਟੋਰੀਓਗ੍ਰਾਫੀ, ਮਿਰਰ ਆਰਟ, ਪੁਲਾੜ ਖੋਜ਼, ਪੁਰਾਤਨ ਸਿੱਕਿਆਂ ਆਦਿ ਮਾਨਵ, ਪੈਂਡੂਲਮ, ਭੁਚਾਲ ਦੇ ਪ੍ਰਭਾਵਾਂ ਅਤੇ ਪਾਈਥਾਗੋਰਸ ਬਾਰੇ ਜਾਣਕਾਰੀ ਦਿੱਤੀ ਗਈ।
ਸਕੂਲ ਵਿਚ ਉਚੇਚੇ ਤੌਰ ‘ਤੇ ਟੀਚਿੰਗ ਟ੍ਰੇਨਿੰਗ ਲਈ ਆਏ ਰਾਜਵੀਰ ਸਿੰਘ ਅਤੇ ਅਰਸ਼ਦੀਪ ਸਿੰਘ ਵਲੋਂ ਸਾਰੇ ਵਿਦਿਆਰਥੀਆਂ ਪ੍ਰਤੀ ਪੂਰਨ ਤੌਰ ‘ਤੇ ਅਨੁਸਾਸ਼ਨ ਸਬੰਧੀ ਅਹਿਮ ਯੋਗਦਾਨ ਨਿਭਾਇਆ।ਮੁੱਖ ਅਧਿਆਪਕਾ ਸ਼੍ਰੀਮਤੀ ਲਵਲੀਨ ਰਾਣੀ ਵਲੋਂ ਸਿੱਖਿਆ ਵਿਭਾਗ ਦੇ ਇਹਨਾਂ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ ਅਤੇ ਅਜਿਹੇ ਵਿੱਦਿਅਕ ਟੂਰਾਂ ਨੂੰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਦੱਸਿਆ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …