ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਬਰਸਾਤ ਦੇ ਮੌਸਮ ਦੌਰਾਨ ਬੱਚਿਆਂ ਵਿੱਚ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।ਬੇਬੀ ਸਟੈਪ ਕਲੀਨਿਕ ਰਾਣੀ ਕਾ ਬਾਗ ਵਿਖੇ ਨਵਜ਼ਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ: ਲਤਿਕਾ ਉੱਪਲ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਕਈ ਥਾਵਾਂ `ਤੇ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ।ਬੱਚੇ ਮਨਾਹੀ ਦੇ ਬਾਵਜ਼ੂਦ ਵੀ ਪਾਣੀ ਵਿੱਚ ਜਿਆਦਾ ਖੇਡਦੇ ਹਨ।ਜਿਸ ਕਾਰਨ ਉਹ ਡੇਂਗੂ ਅਤੇ ਮਲੇਰੀਆ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।ਇਸ ਲਈ ਬਰਸਾਤੀ ਮੌਸਮ ਵਿੱਚ ਬੱਚਿਆਂ ਦਾ ਖਾਸ ਖਿਆਲ ਰੱਖਣਾ ਜਰੂਰੀ ਹੋ ਜਾਂਦਾ ਹੈ।ਉਨਾਂ ਕਿਹਾ ਕਿ ਬੱਚਿਆਂ ਨੂੰ ਢਿੱਲੇ ਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਦਾ ਸਰੀਰ ਵੱਧ ਤੋਂ ਵੱਧ ਢੱਕਿਆ ਰਹੇ।ਡਾ. ਲਤਿਕਾ ਉੱਪਲ ਨੇ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਣ ਲਈ ਤੁਸੀਂ ਮੱਛਰਦਾਨੀ ਦੀ ਵਰਤੋਂ ਵੀ ਕਰ ਸਕਦੇ ਹੋ।ਵੱਡੀ ਉਮਰ ਦੇ ਬੱਚਿਆਂ `ਤੇ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ, ਬੱਚਿਆਂ ਨੂੰ ਮੀਂਹ `ਚ ਭਿੱਜਣ ਤੋਂ ਬਚਾਅ ਕੇ ਪੌਸ਼ਟਿਕ ਖੁਰਾਕ ਦਿੱਤੀ ਜਾ ਸਕਦੀ ਹੈ।ਮਾਨਸੂਨ ਦੌਰਾਨ ਵਾਰ-ਵਾਰ ਪਿਸ਼਼ਾਬ ਆਉਣਾ ਆਮ ਗੱਲ ਹੈ।ਜੇਕਰ ਬੱਚੇ ਛੋਟੇ ਹਨ ਤਾਂ ਇਨਫੈਕਸ਼ਨ ਤੋਂ ਬਚਣ ਲਈ ਵਾਰ-ਵਾਰ ਡਾਇਪਰ ਬਦਲ ਦੇਣਾ ਚਾਹਦਿਾ ਹੈ।ਡਾਇਰੀਆ ਦੀ ਲਾਗ ਤੋਂ ਬਚਣ ਲਈ ਹਮੇਸ਼ਾਂ ਫਿਲਟਰ ਕੀਤੇ ਆਰ.ਓ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ।ਬੱਚੇ ਵਿੱਚ ਜੇਕਰ ਬੁਖਾਰ, ਦਸਤ, ਪੇਟ ਦਰਦ, ਖੰਘ ਆਦਿ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਬਾਲ ਰੋਗਾਂ ਦੇ ਮਾਹਿਰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …