Tuesday, December 3, 2024

ਸਰਕਾਰੀ ਸਕੂਲ ਧਨੌਲਾ (ਲੜਕੇ) ਵਿਖੇ ਭਾਸ਼ਣ ਅਤੇ ਗੀਤ ਮੁਕਾਬਲੇ ਕਰਵਾਏ ਗਏ

ਸੰਗਰੂਰ , 28 ਜੁਲਾਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਧਨੌਲਾ ਜਿਲ੍ਹਾ ਬਰਨਾਲਾ ਵਿਖੇ ਸਿੱਖਿਆ ਅਫਸਰ ਇੰਦੂ ਸਿਮਕ, ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ-ਕਮ ਡੀ.ਡੀ.ਓ ਨਿਧਾ ਅਲਤਾਫ, ਬਲਾਕ ਨੋਡਲ ਆਫਸਰ ਹਰਪ੍ਰੀਤ ਕੌਰ ਬਲਾਕ ਬਰਨਾਲਾ, ਸਕੂਲ ਮੁਖੀ ਰੇਨੂ ਬਾਲਾ ਤੇ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਦੀ ਇਸ਼ਰਤ ਭੱਠਲ, ਰਮਨਦੀਪ ਭੰਡਾਰੀ, ਸਾਰਿਕਾ ਜ਼ਿੰਦਲ, ਰਸੀਤਾ ਰਾਣੀ ਦੀ ਰਹਿਨੁਮਾਈ ਹੇਠ ਭਾਸ਼ਣ ਅਤੇ ਗੀਤ ਮੁਕਾਬਲੇ ਕਰਾਏ ਗਏ।ਪੰਜਾਬੀ ਅਧਿਆਪਿਕਾ ਸਾਰਿਕਾ ਜ਼ਿੰਦਲ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ ਮਾਤ ਭਾਸ਼ਾ ਦੀ ਮਹੱਤਤਾ, ਆਨਲਾਈਨ ਸਿੱਖਿਆ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦਾ ਆਯੋਜਨ ਪਹਿਲਾਂ ਕਲਾਸ ਪੱਧਰ ‘ਤੇ ਕੀਤਾ ਗਿਆ।ਸਵੇਰ ਦੀ ਸਭਾ ਦੌਰਾਨ ਆਕਾਸ਼ਦੀਪ ਸਿੰਘ ਅੱਠਵੀਂ, ਗੇਂਦਾ ਸਿੰਘ ਅੱਠਵੀਂ, ਅੰਗਦ ਸਿੰਘ ਅੱਠਵੀਂ, ਅੰਮ੍ਰਿਤਪਾਲ ਸਿੰਘ ਦਸਵੀਂ ਨੇ ਭਾਗ ਲਿਆ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵਿਕਸਿਤ ਕਰਨ ਲਈ ਵਿਦਿਆਰਥੀਆਂ ਵਿੱਚ ਗੀਤ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਅਰਸ਼ਦੀਪ, ਕਰਨਵੀਰ, ਲਵਨੂਰ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ, ਉਹਨਾਂ ਵਿੱਚ ਪੰਜਾਬੀ ਪਠਨ ਤੇ ਲੇਖਨ ਦੀ ਰੁਚੀ ਨੂੰ ਵਿਕਸਿਤ ਕਰਨਾ ਹੈ।ਪੰਜਾਬੀ ਅਧਿਆਪਿਕਾ ਰਮਨਦੀਪ ਭੰਡਾਰੀ ਨੇ ਕਿਹਾ ਕੀ ਭਾਸ਼ਣ ਮੁਕਾਬਲੇ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਇਕ ਹੁੰਦੇ ਹਨ।ਪੰਜਾਬੀ ਅਧਿਆਪਿਕਾ ਰਸ਼ੀਤਾ ਰਾਣੀ ਨੇ ਦੱਸਿਆ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ।ਲੜੀਵਾਰ ਭਾਸ਼ਣ, ਲੇਖ ਤੇ ਸੁੰਦਰ ਲਿਖਾਈ ਮੁਕਾਬਲੇ ਅਤੇ ਹੋਰ ਸਾਹਿਤਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਬਲਜਿੰਦਰ ਸਿੰਘ, ਅਮਨਦੀਪ ਕੌਰ, ਦਲਵਿੰਦਰ ਸਿੰਘ, ਪੂਜਾ ਸਿੰਗਲ, ਸੀਮਾ ਰਾਣੀ, ਮੀਨਾਕਸ਼ੀ ਰਾਣੀ, ਭਾਰਤੀ ਗੋਇਲ, ਅਨੂਪਾ ਰਾਣੀ, ਵਰਿੰਦਰ ਕੌਰ, ਜਸਵਿੰਦਰ ਕੌਰ, ਪ੍ਰਿਅੰਕਾ ਰਾਣੀ, ਹਰਵਿੰਦਰ ਸਿੰਘ, ਰਵਿੰਦਰ ਸਿੰਘ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਨਰਪਿੰਦਰ ਸਿੰਘ, ਕੈਂਪਸ ਮੈਨੇਜਰ ਜਰਨੈਲ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਰਿਹਾ ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …