ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੰਮ੍ਰਿਤਸਰ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਸਮਰੱਥਾ ਵਧਾਉਣ ਲਈ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ, ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਚੰਡੀਗੜ੍ਹ ਨੂੰ ਪੱਤਰ ਲਿੱਖਿਆ ਹੈ।ਦੱਸਣਯੋਗ ਹੈ ਕਿ 25 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਇਹ ਮੁੱਦਾ ਵੀ ਉਠਾਇਆ ਸੀ ਕਿ ਅੰਮ੍ਰਿਤਸਰ ਵਿਖੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਕੰਮ ਕਰ ਰਹੇ ਹਨ।ਜਿਨਾਂ ਦੀ ਕੁੱਲ ਸਮਰੱਥਾ 217.50 ਐਮ.ਐਲ.ਡੀ ਹੈ ਜੋ ਕਿ ਬਹੁਤ ਘੱਟ ਹੈ।ਇਕ ਸੀਵਰੇਜ ਟਰੀਟਮੈਂਟ ਪਲਾਂਟ ਖਾਪੜ ਖੇੜੀ 95 ਐਮ.ਐਲ.ਡੀ, ਦੂਜਾ ਗੌਂਸਾਬਾਦ 95 ਐਮ.ਐਲ.ਡੀ ਅਤੇ ਤੀਸਰਾ ਚਾਟੀਵਿੰਡ ਵਿਖੇ 97.5 ਐਮ.ਐਲ.ਡੀ ਦਾ ਚੱਲ ਰਿਹਾ ਹੈ।ਇਨਾਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰਵਾਹ ਲਗਭਗ 250-260 ਐਮ.ਐਲ.ਡੀ ਹੈ ਜੋ ਕਿ ਸਥਾਪਿਤ ਸਮਰੱਥਾ ਤੋਂ ਕਾਫ਼ੀ ਜਿਆਦਾ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 50-60 ਐਮ.ਐਲ.ਡੀ ਅਣਸੋਧਿਆ ਪਾਣੀ ਤੁੰਗ ਢਾਬ ਡਰੇਨ ਵਿੱਚ ਕਈ ਥਾਵਾਂ ਤੋਂ ਜਾ ਰਿਹਾ ਹੈ।
ਡੀ.ਸੀ ਥੋਰੀ ਨੇ ਆਪਣੇ ਲਿਖੇ ਪੱਤਰ ਜ਼ਿਕਰ ਕੀਤਾ ਹੈ ਕਿ ਭਵਿੱਖ ਵਿਚ ਸਿਹਤ ਖਤਰਿਆਂ ਨੂੰ ਰੋਕਣ ਲਈ ਇਨਾਂ ਪਲਾਂਟਾਂ ਦੀ ਸਮਰੱਥਾ ਵਧਾਉਣੀ ਬਹੁਤ ਜ਼ਰੂਰੀ ਹੈ।ਗੌਂਸਾਬਾਦ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ‘ਤੇ 110 ਕਰੋੜ ਰੁਪਏ ਅਤੇ ਖਾਪੜ ਖੇੜੀ ਪਲਾਂਟ ਤੇ 85 ਕਰੋੜ ਰੁਪਏ ਦਾ ਅਨੁਮਾਨਿਤ ਖਰਚਾ ਅਮਰੁਤ ਸਕੀਮ ਅਧੀਨ ਲਿਆ ਜਾ ਸਕਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …