ਸੰਗਰੂਰ, 12 ਅਗਸਤ (ਜਗਸੀਰ ਲੌਂਗਵਾਲ) – ਸਥਾਨਕ ਤਹਿਸੀਲ ਕੰਪਲੈਕਸ ਸਥਿਤ ਪੈਨਸ਼ਨਰਜ਼ ਭਵਨ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਮਹੀਨਾਵਾਰ ਜਨਮ ਦਿਨ ਸਮਾਗਮ ਅਤੇ ਸਨਮਾਨ ਸਮਾਰੋਹ ਸੰਸਥਾ ਦੇ ਕਾਰਜ਼ਕਾਰੀ ਪ੍ਰਧਾਨ ਹਰਵਿੰਦਰ ਸਿੰਘ ਭੱਠਲ ਦੀ ਅਗਵਾਈ ‘ਚ ਕੀਤਾ ਗਿਆ।ਉਨਾਂ ਦੇ ਨਾਲ ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਲਾਭ ਸਿੰਘ ਕੈਸ਼ੀਅਰ, ਨੰਦ ਲਾਲ ਮਲਹੋਤਰਾ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਵਾਗਤੀ ਸ਼ਬਦ ਕਹੇ ਅਤੇ ਸਾਉਣ ਮਹੀਨੇ ਸਬੰਧੀ ਖੂਬਸੂਰਤ ਗੀਤ ਰਾਹੀਂ ਸਮਾਗਮ ਦੀ ਸ਼ੁਰੂਆਤ ਕੀਤੀ।ਬੁਲਾਰਿਆਂ ਅਤੇ ਗੀਤਕਾਰਾਂ ਗੁਰਦੀਪ ਸਿੰਘ ਮੰਗਵਾਲ, ਸੱਤਦੇਵ ਸ਼ਰਮਾ ਨੈਸ਼ਨਲ ਐਵਾਰਡੀ, ਗਿਆਨ ਚੰਦ ਸਿੰਗਲਾ, ਸਤਪਾਲ ਸਿੰਗਲਾ, ਸੁਭਾਸ਼ ਕਪੂਰ, ਰਾਜ ਕੁਮਾਰ ਅਰੋੜਾ, ਪ੍ਰੀਤਮ ਸਿੰਘ ਕਾਂਝਲਾ, ਡਾ. ਗੁਰਪਾਲ ਸਿੰਘ ਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ। ਸਾਉਣ ਮਹੀਨੇ ਬਾਰੇ ਗੀਤ ਸੰਗੀਤ ਦੀ ਛਹਿਬਰ ਲਗਾਈ ਅਤੇ ਸਰੋਤਿਆਂ ਦਾ ਭਰਪੂਰ ਮਨੋਰੰਜ਼ਨ ਕੀਤਾ।
ਅਗਸਤ ਮਹੀਨੇ ‘ਚ ਜਨਮੇ ਪੈਨਸ਼ਨਰਜ਼ ਸਾਥੀ ਸੁਖਵਿੰਦਰ ਸਿੰਘ ਢੀਂਡਸਾ, ਧਰਮਵੀਰ ਸਿੰਘ, ਪ੍ਰੇਮ ਚੰਦ ਗਰਗ, ਲਾਲ ਚੰਦ ਸੈਣੀ, ਹਰਪਾਲ ਸਿੰਘ ਸੰਗਰੂਰਵੀ, ਕਰਤਾਰ ਸਿੰਘ, ਰਮੇਸ਼ ਸ਼ਰਮਾ, ਕਿਸ਼ਨ ਚੰਦ, ਪਵਨ ਕੁਮਾਰ, ਨਿੱਕਾ ਸਿੰਘ, ਕ੍ਰਿਸ਼ਨ ਕੁਮਾਰ ਗਰਗ, ਦਿਆਲ ਸਿੰਘ, ਓਮ ਪ੍ਰਕਾਸ਼ ਸ਼ਰਮਾ, ਵੀ.ਪੀ ਸ਼ਰਮਾ, ਸਤਨਾਮ ਸਿੰਘ, ਦਿਲਬਾਗ ਸਿੰਘ ਸੋਹੀ, ਕੁਲਦੀਪ ਸਿੰਘ, ਹੰਸ ਰਾਜ ਸ਼ਰਮਾ, ਸ਼੍ਰੀਮਤੀ ਕਿਰਨ ਭੱਲਾ ਆਦਿ ਨੂੰ ਹਾਰ ਪਾ ਕੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।ਹਰਵਿੰਦਰ ਸਿੰਘ ਭੱਠਲ ਨੇ ਜੀਤ ਸਿੰਘ ਢੀਂਡਸਾ ਸੰਸਥਾ ਪ੍ਰਧਾਨ ਦੇ ਵਿਦੇਸ਼ ਜਾਣ ਕਰਕੇ, ਉਨ੍ਹਾਂ ਨੂੰ ਕਾਰਜ਼ਕਾਰੀ ਪ੍ਰਧਾਨ ਦੀ ਜਿੰਮੇਵਾਰੀ ਦੇਣ ‘ਤੇ ਆਭਾਰ ਪ੍ਰਗਟ ਕੀਤਾ।ਆਪ ਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਮ ਸਰੂਪ ਸਿੰਘ ਅਲੀਸ਼ੇਰ, ਗੁਰਦੇਵ ਸਿੰਘ ਭੁੱਲਰ, ਪ੍ਰੀਤਮ ਸਿੰਘ ਜੌਹਲ, ਨਰਾਤਾ ਰਾਮ ਸਿੰਗਲਾ, ਓ.ਪੀ ਅਰੋੜਾ, ਤਾਰਾ ਸਿੰਘ ਗੰਧਾਰਾ ਮੰਗਵਾਲ, ਅਵਿਨਾਸ਼ ਸ਼ਰਮਾ, ਦਵਿੰਦਰ ਕੁਮਾਰ ਜ਼ਿੰਦਲ, ਸਤੀਸ਼ ਕੁਮਾਰ ਸਤੀਜਾ, ਰਾਜ ਕੁਮਾਰ ਬਾਂਸਲ, ਗਿਰਧਾਰੀ ਲਾਲ, ਕੌਸ਼ਲ ਕੁਮਾਰ ਸ਼ਰਮਾ, ਪੰਡਿਤ ਰਾਜ ਕੁਮਾਰ ਸਮੇਤ ਵੱਡੀ ਗਿਣਤੀ ‘ਚ ਪੈਨਸ਼ਨਰਜ਼ ਸਾਥੀ ਹਾਜ਼ਰ ਸਨ।ਸਮਾਗਮ ਦੀ ਸਮਾਪਤੀ ‘ਤੇ ਸਾਵਣ ਮਹੀਨੇ ਦੀ ਪ੍ਰੰਪਰਾ ਅਨੁਸਾਰ ਮਾਲਪੁੜੇ ਤੇ ਖੀਰ ਦਾ ਲੰਗਰ ਲਗਾਇਆ ਗਿਆ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …