ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ ਸੈਂਟਰ ਆਫ਼ ਆਰਟਸ ਦੀ ਪਹਿਲਕਦਮੀ ’ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ “ਵੰਡ ਦੀ ਭਿਆਨਕ ਯਾਦ ਦਿਵਸ” ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ।
ਡਾ. ਮਨੂ ਸ਼ਰਮਾ ਮੁਖੀ ਇਤਿਹਾਸ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਸ਼ਣ ਬਾਰੇ ਵਿਸਥਾਰ ‘ਚ ਦੱਸਿਆ।ਪ੍ਰੋ. ਸੁਖਦੇਵ ਸਿੰਘ ਸੋਹਲ (ਸਾਬਕਾ ਪ੍ਰੋਫੈਸਰ ਅਤੇ ਮੁਖੀ) ਵੱਲੋਂ ਵੰਡ ਦਾ ਲੰਮਾ ਪਰਛਾਵਾਂ (1947): ਇੱਕ ਪਿੱਛਲਝਾਤ `ਤੇ ਭਾਸ਼ਣ ਦਿੰਦਿਆਂ ਬ੍ਰਿਟਿਸ਼ ਦ੍ਰਿਸ਼ਟੀਕੋਣ ਅਤੇ ਸਿਨੇਮਾ, ਪ੍ਰਿੰਟ ਅਤੇ ਸੋਸ਼ਲ ਮੀਡੀਆ ਨੂੰ ਕੇਂਦਰ ਵਿੱਚ ਰੱਖਿਆ ਗਿਆ।
ਪ੍ਰੋ. ਅਮਨਦੀਪ ਬੱਲ ਜਲ੍ਹਿਆਂਵਾਲਾ ਬਾਗ ਚੇਅਰ ਨੇ ਸਭ ਤੋਂ ਵੱਧ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਸਦਮੇ, ਅਗਵਾ ਅਤੇ ਬਲਾਤਕਾਰ ਬਾਰੇ ਆਪਣੇ ਵਿਚਾਰ ਪ੍ਰਗਟ ਕਰਿਦਆਂ ਦੱਸਿਆ ਕਿ ਅਮ੍ਰਿਤਾ ਪ੍ਰੀਤਮ, ਖੁਸ਼ਵੰਤ ਸਿੰਘ, ਭੀਸ਼ਮ ਸਾਹਨੀ, ਸਆਦਤ ਹਸਨ ਮੰਟੋ ਵਰਗੇ ਰਚਨਾਤਮਕ ਲੇਖਕ ਔਰਤਾਂ ਦੀ ਹਿੰਸਾ ਅਤੇ ਦੁੱਖਾਂ ਬਾਰੇ ਲਿਖਣ ਵਾਲੇ ਬਹੁਤ ਘੱਟ ਸਨ।ਵੰਡ ਦੇ ਪੀੜਤਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।ਜਿਸ ਤੋਂ ਬਾਅਦ ਸਵਾਲ-ਜਵਾਬ ਦਾ ਸੈਸ਼ਨ ਹੋਇਆ।ਡਾ. ਸ਼ੈਫਾਲੀ ਚੌਹਾਨ ਨੇ ਬੁਲਾਰਿਆਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਸਮਾਗਮ ਦਾ ਸੰਚਾਲਨ ਡਾ. ਸ਼ੈਫਾਲੀ, ਡਾ. ਹਰਨੀਤ ਅਤੇ ਡਾ. ਰੂਪਿਕਾ ਨੇ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …