Friday, July 4, 2025
Breaking News

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਮਨਾਇਆ ਸੁਤੰਤਰਤਾ ਦਿਵਸ

ਸੰਗਰੂਰ, 14 ਅਗਸਤ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਦੇ ਕੈਂਪਸ ਵਿਖੇ 78ਵਾਂ ਸੁਤੰਤਰਤਾ ਦਿਵਸ ਧੁਮ ਧਾਮ ਨਾਲ ਮਨਾਇਆ ਗਿਆ।ਸਕੂਲ ਮੈਨੇਜਮੈਂਟ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਬੱਚਿਆ ਨੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ।ਬੱਚਿਆ ਨੇ ਅਜ਼ਾਦੀ ਘੁਲਾਟੀਆਂ ਦੀਆਂ ਡਰੈਸਾਂ ਪਾਈਆਂ ਹੋਈਆਂ ਸਨ।ਉਨਾਂ ਨੇ “ਹਿੰਦੂ, ਸਿੱਖ ਮੁਸਲਿਮ ਤੇ ਇਸਾਈ, ਆਪਸ ਦੇ ਵਿੱਚ ਭਾਈ-ਭਾਈ” ਦਾ ਸੁਨੇਹਾ ਦਿੱਤਾ।ਬੱਚਿਆ ਨੇ ਥੰਮ-ਪੇਂਟਿੰਗ ਨਾਲ ਤਿਰੰਗਾ ਬਣਾਇਆ।ਕਿੰਡਰਗਾਰਟਨ ਕਲਾਸਾਂ ਦੇ ਬੱਚਿਆਂ ਨੇ ਅਜ਼ਾਦੀ ਦਿਵਸ ‘ ਤੇ ਦੇਸ਼ ਭਗਤੀ ਦੇ ਗੀਤਾ ਉਪਰ ਨ੍ਹਿਤ-ਗਾਨ, ਕਵਿਤਾਵਾਂ ਅਤੇ ਭਾਸ਼ਣ ਦਿੱਤੇ।ਬੱਚਿਆਂ ਦਾ ਹੌਸਲਾ ਵਧਾਉਣ ਲਈ ਉਨਾਂ ਨੂੰ ਮੈਡਲ ਅਤੇ ਸਰਟੀਫੀਕੇਟ ਦਿੱਤੇ ਗਏ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ 15 ਅਗਸਤ 1947 ਤੋਂ ਲੈ ਕੇ ਅੱਜ ਤੱਕ ਭਾਰਤ ਅਨੇਕਾਂ ਮਾਮਲਿਆ ਵਿੱਚ ਆਤਮ ਨਿਰਭਰ ਬਣ ਗਿਆ ਹੈ। ਵਿਗਿਆਨ ਦੇ ਖੇਤਰ ਵਿੱਚ ਚੰਦਰਯਾਨ-3 ਭੇਜਣ ਤੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਗੁਣਗਾਨ ਹੋ ਰਿਹਾ ਹੈ।ਮੈਡੀਕਲ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਵੀ ਕਈ ਉਚਾਈਆਂ ਨੂੰ ਛੁਹਿਆ ਹੈ।
ਇਸ ਸਮੇਂ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …