ਭਿੱਖੀਵਿੰਡ, 6 ਜਨਵਰੀ (ਰਾਣਾ ਬੁੱਗ/ਕੁਲਵਿੰਦਰ ਕੰਬੋਕੇ) – ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੈਰੋਇੰਨ ਤੇ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿੱਤੀ ਹੈ।ਜਿਲਾ ਪੁਲਸ ਮੁਖੀ ਮਨਮੋਹਨ ਕੁਮਾਰ ਸ਼ਰਮਾਂ ਵੱਲੋ ਚਲਾਈ ਨਸ਼ਿਆਂ ਖਿਲਾਫ ਮੁਹਿਮ ਤਹਿਤ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਪੱਟੀ ਰੋਡ ਤੋ ਬਾਈ ਪਾਸ ਅੰਮ੍ਰਿਤਸਰ ਰੋਡ ਵੱਲ ਨੂੰ ਗਸ਼ਤ ਦੌਰਾਨ ਸਮੇਤ ਪਾਰਟੀ ਜਾ ਰਹੇ ਸੀ ।ਜਦ ਪੁਲਸ ਪਾਰਟੀ ਅੰਮ੍ਰਿਤਸਰ ਜੀ.ਟੀ ਰੋਡ ਤੋ ਇੱਕ ਕਿੱਲਾ ਪਿੱਛੇ ਸੀ ਤਾਂ ਸਾਹਮਣਿਓ ਆਉਦਾ ਇੱਕ ਮੋਨਾ ਨੌਜਵਾਨ ਦਿਖਾਈ ਦਿੱਤਾ, ਜੋ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ੱਇਕ ਦਮ ਪਿੱਛੇ ਨੂੰ ਮੁੜ ਗਿਆ ਪੁਲਿਸ ਪਾਰਟੀ ਵੱਲੋ ਉਸ ਨੂੰ ਸ਼ੱਕ ਵਜੋਂ ਕਾਬੂ ਕਰਕੇ ਤਲਾਸ਼ੀ ਕਰਨ ‘ਤੇ ਉਸ ਕੋਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਮੰਨਾ ਪੁੱਤਰ ਫਿੰਦਰ ਸਿੰਘ ਵਾਸੀ ਵਾੜਾ ਪੱਤੀ ਭਿੱਖੀਵਿੰਡ ਵਜੋ ਹੋਈ।ਇਸੇ ਤਰਾਂ ਏਐਸਆਈ ਨਛੱਤਰ ਸਿੰਘ ਨੇ ਦੱਸਿਆ ਕਿ ਪੁਲ ਸੂਆ ਪਹੁਵਿੰਡ ਤੋ ਬਚਿੱਤਰ ਸਿੰਘ ਰਾਜੂ ਪੁੱਤਰ ਸੁਰਜੀਤ ਸਿੰਘ ਵਾਸੀ ਘਰਿਆਲੀ ਦਾਸੂਵਾਲ ਵਾਲੀ ਨੂੰ 60 ਗ੍ਰਾਮ ਨਸ਼ੀਲੇ ਪਾਉਡਰ ਸਮੇਤ ਗ੍ਰਿਫਤਾਰ ਕੀਤਾ ਹੈ ਦੋਸ਼ੀਆ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …