ਅੰਮ੍ਰਿਤਸਰ, 6 ਜਨਵਰੀ (ਸਾਜਨ) – ਨਗਰ ਨਿਗਮ ਮੁਲਾਜਮ ਤਾਲਮੇਲ ਦਲ (ਰਜਿ) ਵਲੋਂ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਅਵਤਾਰ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਸਿਟੀ ਕੋਤਵਾਲੀ ਵਿਖੇ ਨਗਰ ਨਿਗਮ ਮੁਲਾਜਮ ਤਾਲਮੇਲ ਦਲ (ਰਜਿ) ਦੇ ਦਫਤਰ ਸਾਹਮਣੇ ਅਯੋਜਿਤ ਇਸ ਧਾਰਮਿਕ ਸਮਾਗਮ ਵਿੱਚ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਏ ਅਤੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੋਰਾਨ ਭਾਈ ਜਰਨੈਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਵਿੱਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਤਾਲਮੇਲ ਦਲ ਦੇ ਸਰਪ੍ਰਸਤ ਜੋਗਿੰਦਰ ਸਿੰਘ ਕੰਬੋਜ, ਚੇਅਰਮੈਨ ਗੁਰਦੇਵ ਸਿੰਘ ਮੰਮਣਕੇ, ਪ੍ਰਧਾਨ ਮੰਗਲ ਸਿੰਘ ਥਿੰਦ, ਜਨਰਲ ਸਕੱਤਰ ਧਿਆਨ ਸਿੰਘ ਧੰਜੂ, ਕੋਂਸਲਰ ਅਮਰਬੀਰ ਸਿੰਘ ਢੋਟ ਤੋਂ ਇਲਾਵਾ ਨਗਰ ਨਿਗਮ ਕੌਂਸਲਰਾਂ, ਅਫਸਰਾਂ, ਮੁਲਾਜਮਾਂ, ਨਗਰ ਨਿਗਮ ਮੁਲਾਜ਼ਮ ਤਾਲਮੇਲ ਦਲ ਦੇ ਸਮੂਹ ਮੈਂਬਰਾਂ ਤੇ ਸੰਗਤਾਂ ਨੇ ਹਾਜਰੀਆਂ ਭਰੀਆਂ।ਕੀਰਤਨ ਦਰਬਾਰ ਦੀ ਸਮਾਪਤੀ ‘ਤੇ ਨਵੇਂ ਸਾਲ 2015 ਦਾ ਸਾਲਾਨਾ ਧਾਰਮਿਕ ਕੈਲੰਡਰ ਵੀ ਰਲੀਜ ਕੀਤਾ ਗਿਆ ਅਤੇ ਲੰਗਰ ਅਤੁੱਟ ਵਰਤਾਇਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …