Sunday, December 22, 2024

ਤੀਰ ਅੰਦਾਜ਼ੀ ‘ਚ ਪੀ.ਪੀ ਐਸ ਲਹਿਰਾ ਦੇ ਬੱਚਿਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ

ਸੰਗਰੂਰ, 17 ਅਗਸਤ (ਜਗਸੀਰ ਲੌਂਗੋਵਾਲ) – 68ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੀਰ ਅੰਦਾਜ਼ੀ ਖੇਡ ਮੁਕਾਬਲੇ ਪਿੱਛਲੇ ਦਿਨੀਂ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਕਰਵਾਏ ਗਏ।ਇਸ ਵਿੱਚ ਤੀਰਅੰਦਾਜ਼ੀ ਦੇ ਇੰਡੀਅਨ ਰਾਊਂਡ, ਰਿਕਵ ਰਾਊਂਡ, ਕੰਪਾਊਂਡ ਰਾਊਂਡ `ਚ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ।ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ, ਸੁਖਜੋਤ ਕੌਰ, ਏਕਮਜੋਤ ਸਿੰਘ ਨੇ ਅੰਡਰ-14 ਅਤੇ ਪਨਾਜਵੀਰ ਕੌਰ ਨੇ ਅੰਡਰ-17 ਖੇਡ ਕੇ ਗੋਲਡ ਮੈਡਲ ਜਿੱਤੇ।ਖੁਸ਼ਮਨਦੀਪ ਸਿੰਘ, ਵੰਸ਼ੀਕਾ, ਤੇਜਸ ਸਿੰਗਲਾ, ਸੁਖਮਨਪ੍ਰੀਤ ਕੌਰ ਨੇ ਅੰਡਰ-14 ਅਤੇ ਨਿਹਾਲ ਸਿੰਘ, ਸੁਨਾਕਸ਼ੀ ਨੇ ਅੰਡਰ-17 ਖੇਡਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤੇ।ਸਾਰਥਕ, ਰਸਲੀਨ ਕੌਰ, ਕੇਵਿਸ਼, ਅਨਨਿਆ, ਪਰਉਪਕਾਰ ਸਿੰਘ, ਦਿਲਜੀਤ ਸਿੰਘ, ਗੁਰਵੀਰ ਕੌਰ, ਖਾਗੇਸ਼ਵਰ ਗੁਪਤਾ, ਲਵਲੀਨ ਕੌਰ, ਗੁਰਨੂਰ ਸਿੰਘ ਅਤੇ ਖੁਸ਼ਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਥਾਂ ਰਾਜ ਪੱਧਰੀ ਮੁਕਾਬਲਿਆਂ ਲਈ ਪੱਕੀ ਕਰ ਲਈ।ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ, ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰਿੰ. ਯਸ਼ਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ ਆਰਚਰੀ ਕੋਚ ਸੇਵਕ ਸਿੰਘ, ਗੁਰਪ੍ਰੀਤ ਸਿੰਘ ਡੀ.ਪੀ.ਈ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …