ਸੰਗਰੂਰ, 17 ਅਗਸਤ (ਜਗਸੀਰ ਲੌਂਗੋਵਾਲ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਤੀਜ਼ ਦੇ ਤਿਉਹਾਰ ਸਬੰਧੀ ਰੌਣਕਾਂ ਲੱਗੀਆਂ।ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਮੂਲੀਅਤ ਕੀਤੀ।ਉਨ੍ਹਾਂ ਦੇ ਨਾਲ ਮਾਸਟਰ ਸੱਤਪਾਲ ਸ਼ਰਮਾ, ਜਰਨੈਲ ਸਿੰਘ, ਡਾ. ਗੁਰਮੇਲ ਸਿੰਘ ਸਿੱਧੂ ਵੀ ਹਾਜ਼ਰ ਹੋਏ।ਮੁਖਤਿਆਰ ਸਿੰਘ ਹੈਡ ਮਾਸਟਰ ਨੇ ਸਵਾਗਤ ਕਰਦੇ ਹੋਏ ਪੰਜਾਬੀ ਵਿਰਸੇ ਦੀਆਂ ਬੋਲੀਆਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼ ਨੇ ਦੱਸਿਆ ਕਿ ਪਿੰਗਲਵਾੜਾ ਦੇ ਡਾ. ਉਪਾਸਨਾ ਅਤੇ ਰਾਣੀ ਬਾਲਾ ਦੀ ਅਗਵਾਈ ਵਿੱਚ ਪਿੰਗਲਵਾੜਾ ਦੇ ਮਰੀਜ਼ਾਂ ਤੇ ਸਟਾਫ ਮੈਂਬਰਾਂ ਨੇ ਨਾਚ ਦੀਆਂ ਵੱਖ ਵੱਖ ਵੰਨਗੀਆਂ ਦੀਆਂ ਖੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ ਅਤੇ ਉਚੀਆਂ ਹੇਕਾਂ ਅਤੇ ਬੋਲੀਆਂ ਨਾਲ ਗਿੱਧੇ ਦਾ ਪਿੜ੍ਹ ਬੰਨ ਦਿੱਤਾ।ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ ਨਰਸਿੰਗ ਸ਼ਹਿਣਾ ਜਿਲ੍ਹਾ ਬਰਨਾਲਾ ਦੀਆਂ ਵਿਦਿਆਰਥਣਾਂ ਬਲਜੀਤ ਕੌਰ ਅਤੇ ਮਨਪ੍ਰੀਤ ਕੌਰ, ਨਾਮਦੇਵ ਸਿੰਘ ਦੇ ਭੰਗੜੇ ਅਤੇ ਮੈਡਮ ਸ਼ਰਨਜੀਤ ਕੌਰ ਦੇ ਡਾਂਸ ਨੂੰ ਵੀ ਸਲਾਹਿਆ ਗਿਆ।
ਇਸ ਮੌਕੇ ਨਰਸਿੰਗ ਕਾਲਜ ਦੀ ਮੈਡਮ ਸੋਨਿਕਾ ਦੁੱਗਲ, ਸ਼ਾਖਾ ਡੈਂਟਲ ਡਾਕਟਰ ਆਕਾਸ਼, ਮਨਦੀਪ ਕੌਰ, ਪ੍ਰੇਮ ਲਤਾ, ਵੀਰਪਾਲ ਕੌਰ, ਰਵਨੀਤ ਕੌਰ ਪਿੰਕੀ, ਰਿਤੂ, ਮਨਦੀਪ ਕੌਰ ਚੱਠਾ, ਹਰਦੀਪ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ ਆਦਿ ਸਮੇਤ ਪਿੰਗਲਵਾੜਾ ਦੇ ਮਰੀਜ਼ਾਂ ਨੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …