ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ (ਡੀ.ਏ.ਟੀ.ਟੀ)
ਵਲੋਂ ਰੱਖੜੀ ਦੇ ਤਿਉਹਾਰ ਮੌਕੇ ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ (ਐਫ.ਵਾਈ.ਆਈ.ਪੀ) ਅਤੇ ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ (ਦੋ ਸਾਲਾ ਪ੍ਰੋਗਰਾਮ) ਦੇ ਵਿਦਿਆਰਥੀਆਂ ਵੱਲੋਂ ਹੱਥਾਂ ਨਾਲ ਬਣਾਈਆਂ ਰੱਖੜੀਆਂ, ਕੀ-ਚੇਨ ਅਤੇ ਹੇਅਰ-ਬੋ ਕਲਿਪਸ ਵਰਗੇ ਹੇਅਰ ਐਕਸੈਸਰੀਜ਼ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਆਪਣੀ ਸਿਰਜਣਾਤਮਕਤਾ, ਨਵੀਨਤਾਕਾਰੀ ਸੋਚ ਅਤੇ ਸਖ਼ਤ ਮਿਹਨਤ ਨਾਲ ਵਧੀਆ ਰੱਖੜੀਆਂ, ਕੀ-ਚੇਨ ਅਤੇ ਹੋਰ ਬਹੁਤ ਤਰ੍ਹਾਂ ਦੇ ਕਲਿਪਸ ਆਦਿ ਬਣਾਏ ਹੋਏ ਸਨ।ਇਨ੍ਹਾਂ ਉਤਪਾਦਾਂ ਵਿੱਚ ਟਿਕਾਊ, ਫੈਸ਼ਨੇਬਲ, ਨਵੀਨਤਾਕਾਰੀ ਅਤੇ ਕਿਫਾਇਤੀ ਸੋਚ ਦੇ ਵੱਖ ਵੱਖ ਅੰਸ਼ ਦਿਖਾਈ ਦੇ ਰਹੇ ਸਨ।
ਵਿਭਾਗ ਦੇ ਮੁਖੀ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਗੰਢਾਂ ਬੰਨ੍ਹਣ ਦੀਆਂ ਵੱਖ-ਵੱਖ ਤਕਨੀਕਾਂ ਨਾਲ ਬਣਾਈਆਂ ਰੱਖੜੀਆਂ ਨੂੰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਬਹੁਤ ਸਲਾਹਿਆ ਗਿਆ।ਨਵੇਂ ਫੈਸ਼ਨ ਰੁਝਾਨਾਂ ਦੇ ਅਨੁਕੂਲ ਹੋਣ ਲਈ ਖੱਪਤਕਾਰਾਂ ਵਿੱਚ ਹੇਅਰ-ਬੋ ਕਲਿਪਸ ਵਰਗੇ ਵਾਲਾਂ ਦੇ ਉਪਕਰਣਾਂ ਦੀ ਵਰਤੋਂ ਸਭ ਤੋਂ ਪ੍ਰਚਲਿਤ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media