ਸੰਗਰੂਰ, 31 ਅਗਸਤ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ( ਸਕੈਂਡਰੀ) ਬਰਨਾਲਾ ਮੈਡਮ ਮਲਕਾ ਰਾਣੀ, ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪ੍ਰਿੰਸੀਪਲ ਨਿਦਾ ਅਲਤਾਫ, ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਪੰਜਾਬੀ ਅਧਿਆਪਕਾ ਸਾਰਿਕਾ ਜ਼ਿੰਦਲ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਦਿਆਰਥੀਆਂ ਦੀ ਲਿਖਾਈ ਸੁਧਾਰਨ ਲਈ ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਸੁੰਦਰ ਲਿਖਾਈ ਕਰਕੇ ਵਿਖਾਈ।ਮੈਡਮ ਸਾਰਿਕਾ ਜ਼ਿੰਦਲ ਨੇ ਦੱਸਿਆ ਕੀ ਵਿਦਿਆਰਥੀਆਂ ਦੀ ਲਿਖਾਈ ਸੁਧਾਰਨ ਲਈ ਅਜਿਹੇ ਪ੍ਰਤਿਯੋਗੀ ਮੁਕਾਬਲੇ ਕ੍ਰਮਵਾਰ ਛੇਵੀਂ ਤੋਂ ਦਸਵੀਂ ਤੱਕ ਕਰਵਾਏ ਜਾਂਦੇ ਹਨ, ਜੋ ਲੇਖਣ ਸੁਧਾਰ ਲਈ ਬਹੁਤ ਉਪਯੋਗੀ ਸਿੱਧ ਹੁੰਦੇ ਹਨ।ਸੈਸ਼ਨ ਦੇ ਦੌਰਾਨ ਕਲਾਸ ਵਿੱਚ ਪੜਾਉਂਦੇ ਸਮੇ ਹੀ ਸੁੰਦਰ ਲਿਖਾਈ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਭਾਸ਼ਾ ਲੇਖਣ ਕੌਸ਼ਲ ਵਿੱਚ ਨਿਪੁੰਨ ਹੋ ਜਾਣ।
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …