Saturday, September 14, 2024

7 ਕਰੋੜ 32 ਲੱਖ ਲਾਗਤ ਦੀ ਕਾਨਵਾਂ ਤੋਂ ਫਰੀਦਾਨਗਰ ਸੜਕ ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ

ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਭੋਆ ਨੂੰ ਦੋ ਸੜਕਾਂ ਦਾ ਨਿਰਮਾਣ ਦਾ ਤੋਹਫਾ ਮਿਲਿਆ ਹੈ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਨੂੰ ਲੈ ਕੇ ਉਹ ਦਿਲ ਦੀਆਂ ਗਹਿਰਾਈਆਂ ਤੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਖੇਤਰ ਪਿੰਡ ਚਸਮਾ ਚਕਰੋਰ ਦੇ ਨਜ਼ਦੀਕ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਮਗਰੋਂ ਕੀਤਾ।ਕੁਲਦੀਪ ਭਟਵਾਂ ਬਲਾਕ ਪ੍ਰਧਾਨ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਰਵੀ ਸਰਪੰਚ ਬਲਾਕ ਪ੍ਰਧਾਨ ਜਗਤਪੁਰ, ਕੁਲਦੀਪ ਸੈਣੀ ਹਲਕਾ ਸੋਸਲ ਮੀਡੀਆ ਇੰਚਾਰਜ਼, ਹੈਪੀ ਨਵਾਲਾ, ਸਰਪੰਚ ਅਸਵਨੀ ਪਿੰਡ ਚਸਮਾ, ਹਰਦੇਵ ਸਿੰਘ, ਕੈਪਟਨ ਓਂਕਾਰ ਸਿੰਘ, ਸੂਬੇਦਾਰ ਜਸਵੰਤ ਸਿੰਘ, ਮਾਸਟਰ ਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਵਲੋਂ ਸੜਕ ਦੇ ਨਿਰਮਾਣ ਕਾਰਜ ਦਾ ਸ਼ੁਭਅਰੰਭ ਪਿੰਡ ਦੀ ਹੀ ਇੱਕ ਬਜ਼ੁਰਗ ਇਸਤਰੀ ਤੋਂ ਸੁਰੂ ਕਰਵਾਇਆ ਗਿਆ।ਮੰਤਰੀ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੀ ਸੜਕ ਜੋ ਕਾਨਵਾਂ ਤੋਂ ਫਰੀਦਾਨਗਰ ਵਾਇਆ ਕੁੰਡੇ ਫਿਰੋਜਪੁਰ, ਸੈਦੋਵਾਲ, ਜਸਮਾਂ, ਜਕਰੋਰ ਕਾਫੀ ਖਸਤਾ ਹਾਲਤ ‘ਚ ਸੀ ਅਤੇ ਦੁਸਰੀ ਤਾਰਾਗੜ੍ਹ ਵਾਇਆ ਭਰਿਆਲ ਲਾਹੜੀ ਅਤੇ ਧੋਬੜਾਂ ਦਾ ਨਿਰਮਾਣ ਹੋਣ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟਣਗੀਆਂ। ਉਨ੍ਹਾਂ ਦੱਸਿਆ ਕਿ ਸੜਕ ‘ਤੇ 7 ਕਰੋੜ 32 ਲੱਖ ਰੁਪਏ ਖਰਚ ਕਰਕੇ ਕਰੀਬ 10.50 ਕਿਲੋਮੀਟਰ ਸੜਕ ਦੀ ਲੰਬਾਈ ਅਤੇ ਚੋੜਾਈ 16 ਫੁੱਟ ਹੈ, ਜੋ ਪਹਿਲਾਂ 10 ਫੁੱਟ ਸੀ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …