ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼ਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲਾ ਬੇਟੇ ਮਾਹਿਰ ਨੂੰ ਕੁੱਝ ਲੋਕਾਂ ਵਲੋਂ ਉਸ ਸਮੇਂ ਅਗਵਾ ਕਰ ਕਰ ਲਿਆ ਗਿਆ ਸੀ, ਜਦੋਂ ਬੱਚਾ ਸਕੂਲ ਤੋਂ ਪੜ ਕੇ ਘਰ ਵਾਪਸ ਆ ਰਿਹਾ ਸੀ।ਪਰ ਪੰਜਾਬ ਪੁਲਿਸ ਵਲੋਂ ਬਹੁਤ ਮਿਹਨਤ ਸਦਕਾ ਅਗਵਾ ਕੀਤੇ ਬੱਚੇ ਦੀ ਤਲਾਸ਼ ਕੀਤੀ ਗਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਕਾਰਜ਼ ਲਈ ਜਿਲ੍ਹਾ ਪਠਾਨਕੋਟ ਦੀ ਪੁਲਿਸ ਪ੍ਰਸੰਸਾ ਦੀ ਪਾਤਰ ਹੈ।ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸ਼ਾਹ ਕਲੋਨੀ ਵਿਖੇ ਬਾਦਲ ਭੰਡਾਰੀ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਬਾਦਲ ਪਰਿਵਾਰ ਨੂੰ ਮਿਲਣ ਮਗਰੋਂ ਕੀਤਾ।ਸਤੀਸ਼ ਮਹਿੰਦਰੂ ਚੇਅਰਮੈਨ ਦ ਹਿੰਦੂ ਕੋਆਪਰੇਟਿਵ ਬੈਂਕ ਪਠਾਨਕੋਟ, ਜਿਲ੍ਹਾ ਸਕੱਤਰ ਸੋਰਭ ਬਹਿਲ, ਐਡਵੋਕੇਟ ਰਮੇਸ਼ ਚੰਦ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਬੀਤੇ ਦਿਨੀ ਭੰਡਾਰੀ ਪਰਿਵਾਰ ਜਿਸ ਦੁੱਖ ਦੀ ਘੜੀ ਵਿਚੋਂ ਗੁਜ਼ਰਿਆ ਹੈ ਅਤੇ ਉਸ ਤੋਂ ਬਾਅਦ ਜਿਲ੍ਹਾ ਪਠਾਨਕੋਟ ਦੀ ਪੰਜਾਬ ਪੁਲਿਸ ਵਲੋਂ ਕੀਤੇ ਉਪਰਾਲੇ ਸਦਕਾ ਭੰਡਾਰੀ ਪਰਿਵਾਰ ਦੁੱਖ ਦੀ ਘੜੀ ਚੋਂ ਬਾਹਰ ਆਇਆ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨੂੰ ਪਠਾਨਕੋਟ ਦੇ ਸ਼ਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਇਸ ਘਟਨਾ ਦੋਰਾਨ ਮਾਹਿਰ ਦੀ ਭੈਣ ਜੋ ਕਿ ਉਸ ਦੇ ਨਾਲ ਹੀ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਉਸ ਨੇ ਵੀ ਜੱਦੋਜਹਿਦ ਕੀਤੀ।ਖੁਸ਼ੀ ਦੀ ਗੱਲ ਹੈ ਕਿ ਮਾਹਿਰ ਸਹੀ ਸਲਾਮਤ ਆਪਣੇ ਘਰ ਵਾਪਸ ਆ ਗਿਆ ਹੈ।ਉਨ੍ਹਾਂ ਭੰਡਾਰੀ ਪਰਿਵਾਰ ਅਤੇ ਮਾਹਿਰ ਨਾਲ ਗੱਲਬਾਤ ਕੀਤੀ ਗਈ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …