ਭੀਖੀ, 1 ਸਤੰਬਰ (ਕਮਲ ਜ਼ਿੰਦਲ) – ਸਥਾਨਿਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀ. ਸੈਕੰ. ਭੀਖੀ ਦੇ ਖਿਡਾਰੀਆਂ ਨੇ ਉਤਰ ਖੇਤਰ ਖੇਡ ਮੁਕਾਬਲਿਆ ਵਿੱਚ
ਵਧੀਆ ਪੁਜੀਸ਼ਨਾਂ ਹਾਸਲ ਕੀਤੀਆਂ।ਇਹ ਖੇਡਾਂ ਚੁੰਨੀ ਲਾਲ ਸਰਸਵਤੀ ਬਾਲ ਵਿਦਿਆ ਮੰਦਰ ਹਰੀ ਨਗਰ ਨਵੀ ਦਿੱਲੀ ਵਿਖੇ ਹੋਈਆਂ।ਇਨ੍ਹਾਂ ਖੇਡਾਂ ਵਿੱਚ ਸਕੇਟਿੰਗ ‘ਚ ਅੰਡਰ-14 ਵਿੱਚ ਜਪਨੂਰ ਸਿੰਘ ਨੇ 500 ਮੀਟਰ ‘ਚ ਦੂਸਰਾ, 1000 ਮੀਟਰ ‘ਚ ਦੂਸਰਾ ਅਤੇ ਇੱਕ ਲੈਪ ਵਿੱਚ ਤੀਸਰਾ ਸਥਾਨ, ਅੰਡਰ-17 ਵਿੱਚ ਮਨਿੰਦਰ ਸਿੰਘ ਨੇ 500, 1000 ਮੀਟਰ ‘ਚ ਪਹਿਲਾ, ਪ੍ਰੀਤਇੰਦਰ ਸਿੰਘ ਨੇ 500, 1000 ਅਤੇ 5000 ਮੀਟਰ ‘ਚ ਪਹਿਲਾ, ਅੰਡਰ-19 ‘ਚ ਅਰਸ਼ਦੀਪ ਸਿੰਘ ਨੇ 5000 ਮੀਟਰ ‘ਚ ਪਹਿਲਾ, 1000 ਮੀਟਰ ਵਿੱਚ ਦੂਸਰਾ ਅਤੇ ਸ਼ਿਵਮ ਸ਼ਰਮਾ ਨੇ 500 ਮੀਟਰ ‘ਚ ਦੂਸਰਾ ਅਤੇ ਇੱਕ ਲੈਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਬਾਸਕਿੰਟਬਾਲ ਲੜਕੀਆਂ ਵਿੱਚ ਅੰਡਰ-19, ਅੰਡਰ-17 ‘ਚ ਦੂਸਰਾ ਅਤੇ ਅੰਡਰ-14 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਐਨ.ਸੀ.ਸੀ ਕੈਡਿਟਾਂ ਵਲੋਂ ਰਨ ਟੂ ਫਿੱਟ ਅਧੀਨ ਰਾਸਟਰੀ ਖੇਡ ਦਿਵਸ ਮਨਾਇਆ ਗਿਆ।ਇਸ ਦੌਰਾਨ ਐਨ.ਸੀ.ਸੀ ਕੈਡਿਟਾਂਵਲੋਂ ਲਗਭਗ 3 ਕਿਲੋਮੀਟਰ ਦੌੜ ਲਗਾਈ ਗਈ।
ਇਸ ਮੌਕੇ ਏ.ਐਨ.ਓ ਭਰਪੂਰ ਸਿੰਘ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਾਮਲ ਰਹੇ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media