ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਅਧਿਆਪਕਾਂ ਦੇ ਸਮਰਪਣ ਅਤੇ ਵਚਨਬੱਧਤਾ ਦਾ ਸਨਮਾਨ ਕਰਦਿਆਂ ਅਧਿਆਪਕ ਦਿਵਸ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ।ਪੰਜਾਬ ਸਕੂਲ ਆਫ਼ ਇਕਨਾਮਿਕਸ, ਇਤਿਹਾਸ ਵਿਭਾਗ ਅਤੇ ਹੋਰ ਕਈ ਵਿਭਾਗਾਂ ਨੇ ਅਧਿਆਪਕਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਸਮਾਗਮ ਅਤੇ ਕਈ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ।ਯੂਨੀਵਰਸਿਟੀ ਵਿੱਚ ਅਕਾਦਮਿਕ ਉੱਤਮਤਾ ਨੂੰ ਹੋਰ ਉਚਾ ਚੁੱਕਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਪ੍ਰਸ਼ੰਸਾ ਦਾ ਪ੍ਰਦਰਸ਼ਨ ਕਰਨ ਲਈ ਭਾਸ਼ਣਾਂ, ਸੰਗੀਤਕ ਪ੍ਰੋਗਰਾਮ, ਸਭਿਆਚਾਰਕ ਪ੍ਰਦਰਸ਼ਨ ਅਤੇ ਵਿਚਾਰਸ਼ੀਲ ਇਕੱਤਰਤਾਵਾਂ ਦਾ ਆਯੋਜਨ ਹੋਇਆ।
ਸਮਾਗਮਾਂ ਵਿੱਚ ਹੀ ਸਿੱਖਿਆ ਵਿਭਾਗ ਵੱਲੋਂ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈ.ਟੀ.ਈ.ਪੀ ਕੋਰਸਾਂ) ਦੇ ਵਿਦਿਆਰਥੀਆਂ ਨਾਲ ਅਧਿਆਪਕ ਦਿਵਸ ਮਨਾਇਆ ਗਿਆ।ਪ੍ਰੋਂ (ਡਾ.) ਅਮਿਤ ਕੌਟਸ ਮੁਖੀ ਸਿੱਖਿਆ ਵਿਭਾਗ ਨੇ ਆਪਣਾ ਭਾਸ਼ਣ ਮਹਾਨ ਅਕਾਦਮਿਕ ਦਾਰਸ਼ਨਿਕ ਅਤੇ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸਮਰਪਿਤ ਕੀਤਾ।ਇਹ ਦਿਨ ਉਨਾਂ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ।
ਸਮਾਗਮ ਵਿੱਚ ਭਾਰਤ ਦੇ ਸਨਮਾਨਿਤ ਅਤੇ ਪ੍ਰਭਾਵਸ਼ਾਲੀ ਅਧਿਆਪਕਾਂ `ਤੇ ਇੱਕ ਡਾਕੂਮੈਂਟਰੀ ਦੀ ਸਕ੍ਰੀਨਿੰਗ ਸ਼ਾਮਲ ਸੀ।ਇਸ ਤੋਂ ਬਾਅਦ ਸ਼੍ਰੀਮਤੀ ਜਗੀਰ ਕੌਰ ਅਤੇ ਸ਼੍ਰੀਮਤੀ ਨਵਨੀਤ ਕੌਰ ਦੁਆਰਾ ਸਵੈ-ਰਚਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਆਈ.ਟੀ.ਈ.ਪੀ ਪ੍ਰੋਗਰਾਮ ਦੇ ਵਿਦਿਆਰਥੀਆਂ ਦੁਆਰਾ ਗਾਏ ਗਏ ਅਧਿਆਪਕਾਂ ਨੂੰ ਸਮਰਪਿਤ ਇੱਕ ਸੁੰਦਰ ਗੀਤ ਅਤੇ ਰਾਬਿੰਦਰ ਨਾਥ ਟੈਗੋਰ, ਸਾਵਿਤਰੀਬਾਈ ਫੂਲੇ, ਸਵਾਮੀ ਵਿਵੇਕਾਨੰਦ, ਦੇ ਜੀਵਨ ਸਕੈਚ ਨਾਲ ਇੱਕ ਪਾਵਰ ਪੁਆਇੰਟ ਆਨੰਦ ਕੁਮਾਰ, ਖਾਨ ਸਰ, ਡਾ. ਵਿਕਾਸ ਦਿਵਯਕੀਰਤੀ ਤੇ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ।
ਸਮਾਪਤੀ ਭਾਸ਼ਣ ਵਿੱਚ ਡੀਨ ਫੈਕਲਟੀ ਆਫ਼ ਐਜੂਕੇਸ਼ਨ ਪ੍ਰੋ. (ਡਾ.) ਦੀਪਾ ਸਿਕੰਦ ਕੌਟਸ ਨੇ ਅਧਿਆਪਕਾਂ ਦੇ ਪਿਆਰ ਅਤੇ ਸਮਰਪਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਧਿਆਪਕ ਨਾ ਸਿਰਫ਼ ਗਿਆਨ ਪ੍ਰਦਾਨ ਕਰਨ ਸਗੋਂ ਆਪਣੇ ਵਿਦਿਆਰਥੀਆਂ ਵਿੱਚ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਜੀਵਨ ਹੁਨਰ ਪੈਦਾ ਕਰਨ ਲਈ ਵੀ ਜ਼ਿੰਮੇਵਾਰ ਹੁੰਦੇ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …