Thursday, November 21, 2024

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ ਸੈਟਾਂ ਦੀ ਇੱਕ ਸੰਖੇਪ ਜਾਣਕਾਰੀ’ ਵਿਸ਼ੇ ’ਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਅਤੇ ਪ੍ਰੋਗਰਾਮ ਚੇਅਰਮੈਨ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਏ ਉਕਤ ਓਰੀਐਂਟੇਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ’ਚ ਕਾਮਯਾਬ ਹੋਣ ਅਤੇ ਭਰਪੂਰ ਮੌਕਿਆਂ ਦੇ ਰਾਹ ਵਜੋਂ ਜਾਣੂ ਕਰਵਾਉਣਾ ਸੀ।ਸੀ.ਪੀ.ਬੀ.ਐਫ.ਆਈ ਬਜਾਜ ਫਿਨਸਰਵ ਤੋਂ ਲੀਡ ਟਰੇਨਰ ਕੰਵਲਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਲਈ ਕੈਰੀਅਰ ਦੀਆਂ ਸੰਭਾਵਨਾਵਾਂ ਸਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।ਕਾਲਜ ਡੀਨ ਮੁਖੀ ਅਤੇ ਪ੍ਰੋਗਰਾਮ ਡਾਇਰੈਕਟਰ ਡਾ. ਏ.ਕੇ ਕਾਹਲੋਂ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਹਿਗਲ ਵਲੋਂ ਰਿਸੋਰਸ ਪਰਸਨ ਦਾ ਸਵਾਗਤ ਕੀਤਾ ਗਿਆ।ਜਦੋਂਕਿ ਡਾ. ਨਿਧੀ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਪ੍ਰੋਗਰਾਮ ਦੇ ਵਿਸ਼ੇ ’ਤੇ ਚਾਨਣਾ ਪਾਇਆ।
ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਲਈ ਕੈਰੀਅਰ ਦੀ ਸਫਲਤਾ ਦੇ ਮਾਰਗ ਸਬੰਧੀ ਦੱਸਦਿਆਂ ਕਿਹਾ ਕਿ ਬੈਂਕਿੰਗ, ਵਿੱੱਤ ਅਤੇ ਬੀਮਾ (ਸੀ.ਪੀ.ਬੀ.ਐਫ਼.ਆਈ) ’ਚ ਸਰਟੀਫ਼ਿਕੇਟ ਪ੍ਰੋਗਰਾਮ ਪ੍ਰਤੀਭਾਗੀਆਂ ਨੂੰ ਰਵੱਈਏ, ਸੰਚਾਰ ਅਤੇ ਕਾਰਜ਼ ਸਥਾਨ ਦੇ ਹੁਨਰ, ਰਿਟੇਲ ਬੈਂਕਿੰਗ ਅਤੇ ਬੀਮਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਕਿ ਵਿਦਿਆਰਥੀ ਨਿਵੇਸ਼, ਬੈਂਕਿੰਗ ਅਤੇ ਅਕਾਊਂਟਸ ਮੈਨੇਜਮੈਂਟ ’ਚ ਆਪਣੇ ਭਵਿੱਖ ਨੂੰ ਸੁਨਿਹਰਾ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀ ਅਕਾਊਂਟੈਂਟ, ਬੈਂਕਰ, ਇੰਸ਼ੋਰੈਂਸ ਏਜੰਟ, ਸਟਾਕ ਟਰੇਡਰ, ਇਨਵੈਸਟਮੈਂਟ ਬੈਂਕਰ, ਵਿੱਤੀ ਸਲਾਹਕਾਰ, ਐਕਚੁਰੀ ਅਤੇ ਐਚ.ਆਰ ਐਗਜ਼ੀਕਿਊਟਿਵ ਵਜੋਂ ਵੀ ਆਪਣਾ ਕੈਰੀਅਰ ਸੰਵਾਰ ਸਕਦੇ ਹਨ।ਉਨ੍ਹਾਂ ਨੇ ਗਣਿਤ ਦੇ ਹੁਨਰ, ਵਿਸ਼ਲੇਸ਼ਣਾਤਮਕ ਹੁਨਰ, ਸੰਚਾਰ ਹੁਨਰ, ਕੰਪਿਊਟਰ ਹੁਨਰ ਅਤੇ ਸਿਖਣ ਦੀ ਇੱਛਾ ਵਰਗੇ ਕਾਮਰਸ ਨਾਲ ਸਬੰਧਤ ਪੇਸ਼ਿਆਂ ਦੇ ਹੁਨਰਾਂ ’ਤੇ ਵੀ ਜ਼ੋਰ ਦਿੱਤਾ।ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਜਦੋਂ ਤੁਸੀਂ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਦੇ ਹੋ ਤਾਂ ਸੁਪਨੇ ਸਾਕਾਰ ਹੁੰਦੇ ਹਨ।
ਇਸ ਮੌਕੇ ਡਾ. ਕਾਹਲੋਂ ਨੇ ਕਿਹਾ ਕਿ ਕਾਮਰਸ ਵਿਦਿਆਰਥੀਆਂ ਲਈ ਕਰੀਅਰ ਦੇ ਬਹੁਤ ਮੌਕੇ ਹਨ ਇਸ ਮੌਕੇ ਡਾ: ਸਵਰਾਜ ਕੌਰ, ਡਾ: ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਪ੍ਰੋ: ਮੀਨੂੰ ਚੋਪੜਾ ਆਦਿ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …