Saturday, November 23, 2024

ਸਟੇਟ ਐਵਾਰਡ ਜੇਤੂ ਅਧਿਆਪਕ ਅਵਨੀਸ਼ ਕੁਮਾਰ ਦਾ ਲੌਂਗੋਵਾਲ ਪੁੱਜਣ `ਤੇ ਨਿੱਘਾ ਸਵਾਗਤ

ਸੰਗਰੂਰ, 7 ਸਤੰਬਰ (ਜਗਸੀਰ ਲੌਂਗੋਵਾਲ) – ਕਸਬੇ ਦੀ ਮਾਣਮਤੀ ਸ਼ਖਸੀਅਤ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ ਵਿਖੇ ਸੇਵਾ ਨਿਭਾਅ ਰਹੇ ਅਧਿਆਪਕ ਅਵਨੀਸ਼ ਕੁਮਾਰ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਮਾਸਟਰ ਅਵਨੀਸ਼ ਕੁਮਾਰ ਸਿੱਖਿਆ ਦੇ ਖੇਤਰ ਵਿੱਚ 2011 ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਪੰਜਾਬ ਸਰਕਾਰ ਦੇ ਹੁਸ਼ਿਆਰਪੁਰ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮਾਸਟਰ ਅਵਨੀਸ਼ ਕੁਮਾਰ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਪੁਰਸਕਾਰ ਪ੍ਰਾਪਤ ਕਰਨ ਉਪਰੰਤ ਲੌਂਗੋਵਾਲ ਪੁੱਜਣ `ਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਮਾਸਟਰ ਅਵਨੀਸ਼ ਕੁਮਾਰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਢੋਲ ਢਮੱਕੇ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਾਇਆ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਲੌਂਗੋਵਾਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਂਸਲਰ ਗੁਰਮੀਤ ਸਿੰਘ ਲੱਲੀ, ਭਾਜਪਾ ਦੇ ਸੀਨੀਅਰ ਆਗੂ ਵਿਜੈ ਗੋਇਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਕੌਂਸਲਰ ਸ੍ਰੀਮਤੀ ਰੀਤੂ ਗੋਇਲ, ਬਲਵਿੰਦਰ ਸਿੰਘ ਢਿੱਲੋਂ, ਸੰਤ ਨਿਰੰਕਾਰੀ ਮਿਸ਼ਨ ਤੋਂ ਰਣਜੀਤ ਸਿੰਘ ਢਿੱਲੋਂ, ਆੜਤੀਆ ਐਸੋਸੀਏਸ਼ਨ ਦੇ ਆਗੂ ਮੰਗਤ ਰਾਏ ਮੰਗੂ, ਵੈਦ ਮਾਲਵਿੰਦਰ ਸਿੰਘ ਮਾਲੀ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਨਸੀਬ ਕੌਰ ਚੋਟੀਆਂ, ਗੁਰਮੇਲ ਸਿੰਘ ਚੋਟੀਆਂ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਲੌਂਗੋਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਗਲਾ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਭਾਜਪਾ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ, ਸਮਾਜ ਸੇਵਕ ਮਨੀਸ਼ ਕੁਮਾਰ ਮੋਨੂ, ਆਸ਼ੂ ਆਰੀਆ, ਪੱਤਰਕਾਰ ਸ਼ੇਰ ਸਿੰਘ ਖੰਨਾ, ਪ੍ਰਦੀਪ ਗਰਗ, ਮਾਸਟਰ ਗੁਰਵਿੰਦਰ ਸਿੰਘ, ਹਰਦੀਪ ਸਿੰਘ ਖਹਿਰਾ, ਮਾਸਟਰ ਨਰਿੰਦਰਪਾਲ ਸ਼ਰਮਾ, ਸੰਜੈ ਸੈਨ, ਕਾਲਾ ਰਾਮ ਮਿੱਤਲ, ਸੋਨੂੰ, ਮੋਨੂੰ ਗਰਗ, ਬਿੱਟੂ ਗਰਗ,ਰਾਜ ਕੁਮਾਰ ਰਾਜੂ ਅਤੇ ਮਾਸਟਰ ਅਵਨੀਸ਼ ਕੁਮਾਰ ਦੇ ਪਰਿਵਾਰਿਕ ਮੈਂਬਰ ਮੌਜ਼ੂਦ ਸਨ।

Check Also

ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ

ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …