ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਪਿੰਡ ਲਾਹੜੀ ਵਿਖੇ ਨਵੇਂ ਬਣਾਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ।ਕਮਲਜੀਤ ਕੌਰ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਡੀ.ਜੀ ਸਿੰਘ ਡਿਪਟੀ ਡੀ.ਈ.ਓ ਐਲੀਮੈਂਟਰੀ ਪਠਾਨਕੋਟ, ਨਰੇਸ਼ ਕੁਮਾਰ ਜਿਲ੍ਹਾ ਪ੍ਰਧਾਨ ਬੀ.ਸੀ ਸੈਲ ਆਮ ਆਦਮੀ ਪਾਰਟੀ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਖੁਸ਼ਬੀਰ ਕਾਟਲ, ਨਰੇਸ਼ ਪਨਿਆੜੀ ਬੀ.ਪੀ.ਓ, ਪੰਕਜ਼ ਅਰੋੜਾ ਬੀ.ਪੀ.ਓ, ਕੁਲਦੀਪ ਸਿੰਘ ਬੀ.ਪੀ.ਓ, ਰਾਕੇਸ਼ ਠਾਕੁਰ ਬੀ.ਪੀ.ਓ, ਰਜਨੀ ਬਾਲਾ ਹੈਡ ਟੀਚਰ, ਅਰੁਣ ਕੁਮਾਰ, ਜੋਤੀ ਬਾਲਾ, ਸੈਂਟਰ ਹੈਡ ਟੀਚਰ ਸੁਨੀਲ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਣੀ, ਬਲਕਾਰ ਅੱਤਰੀ ਮੀਡੀਆ ਕੋਆਰਡੀਨੇਟਰ ਐਲੀਮੈਂਟਰੀ ਪਠਾਨਕੋਟ, ਸੰਨੀ ਸਿੰਘ ਸਰਪੰਚ ਲਾਹੜੀ, ਵਿਜੈ ਸਿੰਘ ਸਟੇਟ ਐਵਾਰਡੀ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਾਹੜੀ ਵਿਖੇ ਸਕੂਲ ਦੀ ਨਵੀਂ ਬਣਾਈ ਇਮਾਰਤ ਦੇ ਉਦਘਾਟਨ ਸਮਾਰੋਹ ਦੌਰਾਨ ਅਧਿਆਪਕ ਦਿਵਸ ਨੂੰ ਸਮਰਪਿਤ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਕਿ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਚੰਗੀ ਨਹੀਂ ਸੀ, ਪਰ ਹੁਣ ਲੋਕਾਂ ਦੀ ਧਾਰਨਾ ਬਦਲ ਰਹੀ ਹੈ।ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ 38 ਲੱਖ ਦੀ ਲਾਗਤ ਨਾਲ ਸਕੂਲ ਦੀ ਨਵੀਂ ਇਮਾਰਤ ਬਣਾਈ ਗਈ ਹੈ ਅਤੇ ਸਕੂਲ ਦੀ ਚਾਰ ਦੀਵਾਰੀ ਵੀ ਕੀਤੀ ਗਈ ਹੈ।ਉਨ੍ਹਾਂ ਸਾਰੇ ਅਧਿਆਪਕਾਂ ਦੀ ਵੀ ਵਧੀਆ ਕਾਰਜ਼ ਕਰਨ ਲਈ ਪ੍ਰਸੰਸਾ ਕੀਤੀ ਅਤੇ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਪੰਜ ਸਕੂਲਾਂ ਨੂੰ ਪ੍ਰਤੀ ਸਕੂਲ 40 ਲੱਖ ਰੁਪਏ ਅਤੇ ਇੱਕ ਸਕੂਲ ਨੂੰ 61 ਲੱਖ ਰੁਪਏ ਦਿੱਤੇ ਗਏ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …