ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ 2024 ਦੀਆਂ ਦੂਜੇ ਫੇਜ਼ ਦੇ ਤੀਜੇ ਦਿਨ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆਂ।ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਸੁਖਚੈਨ ਸਿੰਘ ਨੇ ਦੱਸਿਆ ਕਿ:-
ਬਲਾਕ ਅਟਾਰੀ ਵਿੱਚ ਓਲੰਪਿਅਨ ਸ਼ਮਸ਼ੇਰ ਸਿੰਘ ਸੀ:ਸੈ:ਸਕੂਲ ਅਟਾਰੀ ਵਿਖੇ ਫੁੱਟਬਾਲ ਲੜਕਿਆਂ ਅੰਡਰ-21 ਵਿੱਚ ਅਟਾਰੀ ਕਲੱਬ ਨੇ ਪਹਿਲਾ ਸਥਾਨ ਅਤੇ ਸ:ਸ:ਸ ਸਕੂਲ ਬੋਹੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ਲੜਕੀਆਂ ਵਿੱਚ ਬੀਬੀ ਕੌਲਾ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਅਤੇ ਅਕਾਲ ਅਕੈਡਮੀ ਬਾਸਰਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਰਈਆ ਵਿੱਚ ਸ:ਸੀ:ਸੈ ਸਕੂਲ ਖਲਚੀਆਂ ਵਿਖੇ ਫੁੱਟਬਾਲ ਵਿੱਚ ਅੰ-21 ਲੜਕਿਆਂ ਵਿੱਚ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਖਿੱਲਚੀਆਂ ਨੇ ਪਹਿਲਾ ਅਤੇ ਬਾਬਾ ਪੱਲਾ ਸਪੋਰਟਸ ਕਲੱਬ ਬੁਤਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਵੇਰਕਾ ਵਿੱਚ ਮੈਰੀਟੋਰੀਅਸ ਸਕੂਲ ਵਿਖੇ ਵਾਲੀਬਾਲ ਅੰ-21 ਲੜਕਿਆਂ ਵਿੱਚ ਸ:ਸ:ਸ:ਸ ਵੇਰਕਾ ਨੇ ਪਹਿਲਾ ਅਤੇ ਮੈਰੀਟੋਰੀਅਸ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਸਟਾਈਲ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ ਵਿੱਚ ਮੈਰੀਟੋਰੀਅਸ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਫੁਟਬਾਲ ਲੜਕਿਆਂ ਵਿੱਚ ਪਾਇਨੀਅਰ ਸਕੂਲ ਨੇ ਪਹਿਲਾ ਅਤੇ ਫਤਿਹਗੜ੍ਹ ਸ਼ੁਕਰਚੱਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਤਰਸਿੱਕਾ ਵਿੱਚ ਸ:ਸੀ:ਸੈ ਸਕੂਲ ਤਰਸਿੱਕਾ ਵਿਖੇ ਐਥਲੈਟਿਕਸ ਲੜਕਿਆਂ 100 ਮੀਟਰ ਦੌੜ ਵਿੱਚ ਨੋਬਲਜੀਤ ਸਿੰਘ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ ਅਤੇ ਅਮਰਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।200 ਮੀਟਰ ਦੌੜ ਵਿੱਚ ਜੈਦੀਪ ਸਿੰਘ ਨੇ ਪਹਿਲਾ, ਸਾਹਿਲਪ੍ਰੀਤ ਸਿੰਘ ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲਾਂਗ ਜੰਪ ਵਿੱਚ ਪ੍ਰਿੰਸਪਾਲ ਸਿੰਘ ਨੇ ਪਹਿਲਾ, ਅਮਰਬੀਰ ਸਿੰਘ ਨੇ ਦੂਜਾ ਅਤੇ ਜਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸ਼ਾਟ ਪੁੱਟ ਵਿੱਚ ਅਰਿੰਦਮ ਸ਼ਰਮਾ ਨੇ ਸਥਾਨ, ਅਮਤੋਜਪ੍ਰੀਤ ਸਿੰਘ ਨੇ ਦੂਜਾ ਅਤੇ ਰਛਪਾਲ ਸਿੰਘ ਨੇ ਤੀਜਾ ਪ੍ਰਾਪਤ ਕੀਤਾ।
ਬਲਾਕ ਜੰਡਿਆਲਾ ਗੁਰੂ ਵਿੱਚ ਸ਼ਹੀਦ ਜਸਬੀਰ ਸਿੰਘ ਸ:ਸੀ:ਸੈ ਸਕੂਲ ਬੰਡਾਲਾ ਵਿਖੇ ਫੁੱਟਬਾਲ ਲੜਕਿਆਂ ਵਿੱਚ ਬੰਡਾਲਾ ਕਲੱਬ ਨੇ ਪਹਿਲਾ ਅਤੇ ਤਾਰਾਗੜ੍ਹ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਐਥਲੈਟਿਕਸ ਲੜਕਿਆਂ ਲਾਂਗ ਜੰਪ ਵਿਚ ਹਰਸ਼ਦੀਪ ਸਿੰਘ ਨੇ ਪਹਿਲਾ ਅਤੇ ਕਰਮਵੀਰ ਸਿੰਘ ਨੇ ਦੂਜਾ ਅਤੇ ਰਾਜਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।200 ਮੀਟਰ ਲੜਕਿਆਂ ਵਿੱਚ ਹਰਸ਼ਦੀਪ ਸਿੰਘ ਸੇਂਟ ਸੋਲਜ਼ਰ ਜੰਡਿਆਲਾ ਨੇ ਪਹਿਲਾ ਅਤੇ ਰਾਜਵੀਰ ਸਿੰਘ ਸੇਂਟ ਫਰਾਂਸਿਸ ਜੰਡਿਆਲਾ ਨੇ ਦੂਜਾ ਅਤੇ ਚਾਹਤਪ੍ਰੀਤ ਸਿੰਘ ਸ:ਸ:ਸ:ਸ ਵਡਾਲਾ ਜੌਹਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਜੀਠਾ ਵਿੱਚ ਸ੍ਰੀ ਦਸਮਸ਼ ਪਬਲਿਕ ਸੀ:ਸੈ ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਬਾਬਾ ਦਰਸ਼ਨ ਸਿੰਘ ਅਕੈਡਮੀ ਸੋਹੀਆ ਕਲਾਂ ਨੇ ਪਹਿਲਾ ਅਤੇ ਟਰਪਈ ਪਿੰਡ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਲੜਕੀਆਂ ਵਿੱਚ ਖਾਲਸਾ ਕਾਲਜ ਚਵਿੰਡਾ ਦੇਵੀ ਨੇ ਪਹਿਲਾ ਅਤੇ ਸ੍ਰੀ ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਲੜਕਿਆਂ ਵਿੱਚ ਬਾਬਾ ਮਾਨ ਸਿੰਘ ਜੀ ਵਾਲੀਬਾਲ ਖੇਡ ਕੇਂਦਰ ਤਲਵੰਡੀ ਖੁੰਮਣ ਦੀ ਟੀਮ ਨੇ ਪਹਿਲਾ ਅਤੇ ਸ੍ਰੀ ਗੁਰੂ ਰਾਮ ਦਾਸ ਡਿਗਰੀ ਕਾਲਜ ਪੰਧੇਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …