Thursday, September 19, 2024

ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ (ਮੁੰਡੇ) ਭੀਖੀ ਦੇ ਕੰਪਿਊਟਰ ਅਧਿਆਪਕਾਂ ਨੂੰ ਮਿਲਿਆ ਉਤਮ ਅਧਿਆਪਕ ਅਵਾਰਡ

ਭੀਖੀ, 12 ਸਤੰਬਰ (ਕਮਲ ਜ਼ਿੰਦਲ) – ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਵਲੋਂ ਅਧਿਆਪਕ ਦਿਵਸ `ਤੇ ਨੈਸ਼ਨਲ ਪੱਧਰ ਦਾ ਪ੍ਰੋਗਰਾਮ 7 ਸਤੰਬਰ ਨੂੰ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ `ਚੋ ਚੋਣ ਕਰਕੇ ਉੱਤਮ ਟੀਚਰ ਐਵਾਰਡ 2024 ਦਿੱਤਾ ਗਿਆ, ਜੋ ਮਾਨਸਾ ਜ਼ਿਲ੍ਹੇ ਦੇ ਸ.ਸ.ਸ ਸਮਾਰਟ ਸਕੂਲ (ਮੁੰਡੇ) ਭੀਖੀ ਦੇ ਕੰਪਿਊਟਰ ਅਧਿਆਪਿਕਾਂ ਨੇ ਵੀ ਪ੍ਰਾਪਤ ਕੀਤਾ।
ਸਕੂਲ ਇੰਚਾਰਜ਼ ਪ੍ਰਿੰਸੀਪਲ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮੈਡਮ ਭੁਪਿੰਦਰ ਕੌਰ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਜਿਲ੍ਹਾ ਸਿੱਖਿਆ ਦੇ ਖੇਤਰ ਬਹੁਤ ਵਧੀਆ ਪ੍ਰਾਪਤੀਆਂ ਖੱਟ ਰਿਹਾ ਹੈ।ਇਸੇ ਲੜੀ ਤਹਿਤ ਸ.ਸ.ਸ ਸਮਾਰਟ ਸਕੂਲ (ਮੁੰਡੇ) ਭੀਖੀ ਦੀ ਮੈਡਮ ਸੰਦਲਜੀਤ ਕੰਪਿਊਟਰ ਅਧਿਆਪਿਕਾ ਨੇ ਉੱਤਮ ਅਧਿਆਪਕ ਅਵਾਰਡ ਪ੍ਰਾਪਤ ਕੀਤਾ।ਉਹਨਾਂ ਕਿਹਾ ਕਿ ਮੈਡਮ ਸੰਦਲਜੀਤ ਕੰਪਿਊਟਰ ਅਧਿਆਪਿਕਾ ਬਹੁਤ ਮਿਹਨਤੀ ਅਧਿਆਪਿਕਾ ਹਨ।ਸਾਡੇ ਸਕੂਲ ਲਈ ਇਹ ਬੜੀ ਮਾਣ ਵਾਲੀ ਗੱਲ ਹੈ।
ਬੀਤੇ ਦਿਨੀਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਮੈਡਮ ਸੰਦਲਜੀਤ ਕੰਪਿਊਟਰ ਅਧਿਆਪਕਾਂ ਦਾ ਸਕੂਲ ਵਲੋਂ ਵੀ ਸਨਮਾਨ ਕੀਤਾ ਗਿਆ।ਕਾ. ਗੁਰਨਾਮ ਸਿੰਘ ਨੇ ਸੰਬੋਧਿਤ ਕਰਦੇ ਹੋਏ ਮੈਡਮ ਅਤੇ ਸਮੂਹ ਸਟਾਫ਼ ਨੂੰ ਇਸ ਅਵਾਰਡ ਲਈ ਵਧਾਈ ਦਿੱਤੀ।ਨਗਰ ਪੰਚਾਇਤ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।ਅਧਿਆਪਕ ਹਰਵਿੰਦਰ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ।
ਇਸ ਮੌਕੇ ਐਸ.ਐਮ.ਸੀ ਚੇਅਰਮੈਨ ਰਾਜਵੀਰ ਕੌਰ, ਕਮੇਟੀ ਮੈਂਬਰ ਸਮਰਜੀਤ ਸਿੰਘ, ਇੰਸਪੈਕਟਰ ਸੰਦੀਪ ਕੁਮਾਰ, ਬਲਵਿੰਦਰ ਸਿੰਘ ਐਮ.ਸੀ, ਆਪ ਆਗੂ ਰਾਜ ਕੁਮਾਰ ਸਿੰਗਲਾ, ਡਾ. ਸਤੀਸ਼ ਕੁਮਾਰ, ਰਾਮ ਸਿੰਘ ਐਮ.ਸੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸਕੂਲ ਸਟਾਫ ਮੈਬਰਾਂ ਅਭੀਸ਼ੇਕ ਬਾਂਸਲ, ਸੱਤਪ੍ਰਤਾਪ ਸਿੰਘ, ਗੁਰਪਿੰਦਰ ਸਿੰਘ, ਬਲਰਾਜ ਕੁਮਾਰ, ਅਨੀਤਾ ਰਾਣੀ, ਹਰਪ੍ਰੀਤ ਕੌਰ, ਪ੍ਰਭਜੋਤ ਚੌਹਾਨ, ਰੇਨੂੰ ਬਾਲਾ, ਮਨਦੀਪ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ।

Check Also

ਸਵਾਮੀ ਵਿਰਜਾਨੰਦ ਜੀ ਨੂੰ ਬਰਸੀ `ਤੇ ਭੇਂਟ ਕੀਤੀ ਸ਼ਰਧਾਂਜਲੀ ਅਤੇ ਹਿੰਦੀ ਦਿਵਸ ਮਨਾਇਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸਵਾਮੀ ਵਿਰਜਾਨੰਦ ਜੀ ਦੀ ਬਰਸੀ ਅਤੇ ਹਿੰਦੀ ਦਿਵਸ ਮਨਾਉਣ …