ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸੀ.ਕੇ.ਡੀ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਹੜੇ
ਵਿੱਚ ਨਵੇਂ ਸੈਸ਼ਨ ਦੀ ਅਰੰਭਤਾ ਮੌਕੇ ਅਰਦਾਸ ਦਿਵਸ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ।ਸੈਂਟਰਲ ਖਾਲਸਾ ਯਤੀਮਖਾਨਾ ਦੇ ਕੀਰਤਨੀ ਜਥੇ ਵਲੋਂ ਰੱਬੀ ਬਾਣੀ ਦੀ ਛਹਿਬਰ ਲਗਾੳਂੁਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਸੀ.ਕੇ.ਡੀ ਦੀ ਚੜ੍ਹਦੀ ਕਲਾ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਸਮੂਹ ਸੰਗਤਾਂ ਵਲੋਂ ਅਰਦਾਸ ਕੀਤੀ ਗਈ।
ਕਾਲਜ ਮੈਂਬਰ ਇੰਚਾਰਜ਼ ਡਾ. ਤਰਵਿੰਦਰ ਸਿੰਘ ਚਾਹਲ, ਡਾ: ਸੁਖਬੀਰ ਸਿੰਘ, ਅਰਵਿੰਦਰਪਾਲ ਸਿੰਘ ਭਾਟੀਆ, ਓਮਰਾਉ ਸਿੰਘ ਢਿੱਲੋਂ ਨੇ ਸੰਗਤਾਂ ਨੂੰ ‘ਜੀ ਆਇਆਂ’ ਆਖਦਿਆਂ ਸੀ.ਕੇ.ਡੀ ਇੰਸਟੀਟਿਉਟ ਦੀਆਂ ਵਿਦਿਅਕ ਅਤੇ ਪਲੇਸਮੈਂਟ ਖੇਤਰਾਂ ਵਿੱਚ ਮਾਰੀਆਂ ਮੱਲ੍ਹਾਂ ਬਾਬਤ ਜਾਣਕਾਰੀ ਸਾਂਝੀ ਕੀਤੀ।ਸਮਾਗਮ ਵਿੱਚ ਪੁੱਜੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ ਅਤੇ ਐਡੀਸ਼ਨਲ ਸਕੱਤਰ ਜਸਪਾਲ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਚੰਗੇ ਨੰਬਰ ਲੈ ਕੇ ਤਰੱਕੀ ਦੀਆਂ ਸ਼ਿਖਰਾਂ ‘ਤੇ ਪੁੱਜਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਲੜਕੀਆਂ ਦੇ ਤਕਨੀਕੀ ਵਿਦਿਆ ਪ੍ਰਾਪਤ ਕਰਨ ਪ੍ਰਤੀ ਰੁਝਾਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਕਾਲਜ ਪ੍ਰਿੰਸੀਪਲ ਸੁਦੇਸ਼ ਕੁਮਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਾਇਸ ਪ੍ਰਿੰਸੀਪਲ ਡਾ: ਗੁਰਜੀਤ ਸਿੰਘ, ਪ੍ਰੋ: ਸਿਮਰਨਜੀਤ ਕੌਰ, ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media