ਸੰਗਰੂਰ, 12 ਸਤੰਬਰ (ਜਗਸੀਰ ਲੌਂਗੋਵਾਲ) – ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਵਿਖੇ ਇੱਕ ਅੰਤਰ-ਹਾਊਸ
ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਅਤੇ ਮੈਡਮ ਕਮਲ ਗੋਇਲ ਨੇ ਨਤੀਜਿਆਂ ਦਾ ਐਲਾਨ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।ਜੇਤੂ ਵਿਦਿਆਰਥੀਆਂ ਦਾ ਪ੍ਰਿੰਸੀਪਲ ਅਤੇ ਸਮੂਹ ਨੂੰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇੰਨਾ ਮੁਕਾਬਲਾ ਦੌਰਾਨ ਕੋਮਲਪ੍ਰੀਤ ਕੌਰ (ਗ੍ਰੇਡ-3), ਕਵਿਤਾ (ਗ੍ਰੇਡ-4), ਮਨਸੀਰਤ ਕੌਰ (ਗਰੇਡ-5), ਮਹਿਕਪ੍ਰੀਤ ਕੌਰ (ਗਰੇਡ-5) ਰਹੇ।
ਇਸ ਮੌਕੇ ਜੋਸ਼ੀ ਸਰ, ਸਵੀਨਾ ਮੈਡਮ, ਸੰਦੀਪ ਸ਼ਰਮਾ, ਉਮਾ ਦੇਵੀ, ਨਵੀਨਤਾ ਰਾਣੀ, ਗੁਰਜੰਟ ਕੌਰ, ਮੋਨਾ ਰਾਣੀ, ਜੋਤੀ ਸ਼ਰਮਾ, ਮੈਡਮ ਪ੍ਰਾਚੀ, ਮਨਪ੍ਰੀਤ ਕੌਰ, ਹਰਮੀਤ ਕੌਰ, ਗੀਤਾ ਰਾਣੀ, ਰੁਪਿੰਦਰ ਕੌਰ, ਮਨਦੀਪ ਕੌਰ, ਮੈਡਮ ਕਾਮਨੀ, ਦੀਪਿਕਾ ਰਾਣੀ, ਕਮਲੇਸ਼ ਰਾਣੀ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਤਜਿੰਦਰ ਕੌਰ, ਮਨਮੀਤ ਕੌਰ ਤੇ ਸੰਦੀਪ ਸਿੰਘ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media