Monday, October 7, 2024

ਯੂਨੀਵਰਸਿਟੀ ਦੇ ਬੀ.ਪੀ.ਟੀ ਅਤੇ ਐਮ.ਪੀ.ਟੀ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲ਼ਿਆਂ ਵਿੱਚ ਬੀ.ਪੀ.ਟੀ ਅਤੇ ਐਮ.ਪੀ.ਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਜੀਸ਼ਨਾਂ ਹਾਸਲ ਕੀਤੀਆਂ।ਇਨ੍ਹਾਂ ਮੁਕਾਬਲਿਆਂ ਵਿੱਚ ਕੁਇਜ਼, ਪੋਸਟਰ ਮੇਕਿੰਗ, ਘੋਸ਼ਣਾ ਪੱਤਰ, ਸਕਿੱਟ ਪ੍ਰਦਰਸ਼ਨ ਅਤੇ ਮਨੋਵਿਗਿਆਨਕ ਗਤੀਵਿਧੀਆਂ ਸ਼ਾਮਿਲ ਸਨ।
ਫਿਜ਼ੀਓਥੈਰੇਪੀ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋ. ਡਾ: ਸ਼ਵੇਤਾ ਸ਼ੇਨੋਏ ਡੀਨ ਫੈਕਲਟੀ ਮਿਆਸ-ਜੀ.ਐਨ.ਡੀ.ਯੂ. ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਘੋਸ਼ਣਾ ਮੁਕਾਬਲੇ ਵਿੱਚ ਬੀਪੀਟੀ ਦੂਜੇ ਸਾਲ ਦੀ ਸ਼੍ਰੀਮਤੀ ਸਾਕਸ਼ੀ ਜੇਤੂ ਰਹੀ ਜਦੋਂਕਿ ਸ਼੍ਰੀਮਤੀ ਅਨਮੋਲਦੀਪ ਕੌਰ ਅਤੇ ਸ਼੍ਰੀਮਤੀ ਸ਼ਰੂਤੀ ਨੇ ਪੋਸਟਰ ਬਣਾਉਣ ਦੇ ਉਨ੍ਹਾਂ ਦੇ ਬੇਮਿਸਾਲ ਹੁਨਰ ਲਈ ਪਹਿਲਾ ਇਨਾਮ ਜਿੱਤਿਆ।
ਆਪਣੇ ਸੰਬੋਧਨ ਦੌਰਾਨ ਡਾ. ਸ਼ਵੇਤਾ ਸ਼ੇਨੋਏ ਨੇ ਪਿਛਲੇ ਫਿਜ਼ੀਓਥੈਰੇਪੀ ਦਿਵਸ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਅਤੇ 2008 ਤੋਂ ਹਰ ਸਾਲ ਮਨਾਏ ਜਾਣ ਵਾਲੇ ਵਿਸ਼ਿਆਂ `ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਨਾਲ ਜੁੜੇ ਮਨਾਏ ਜਾਂਦੇ ਇਨ੍ਹਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।ਪ੍ਰੋ. ਸਤਵਿੰਦਰਜੀਤ ਕੌਰ ਨੇ ਪ੍ਰੋ. ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਦਾ ਅਕਾਦਮਿਕ ਵਿਕਾਸ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੀ ਤਰੱਕੀ `ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …