ਪਠਾਨਕੋਟ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਭੋਆ ਦੇ ਸਰਨਾਂ ਤੋਂ ਵਾਇਆ ਫਰੀਦਾਨਗਰ ਭੀਮਪੁਰ ਜਾਣ ਵਾਲੇ ਮਾਰਗ ਦਾ ਅੱਜ ਨਿਰਮਾਣ ਕਾਰਜ਼ ਸ਼ੁਰੂ ਕੀਤਾ ਗਿਆ ਹੈ।ਇਸ ਰੋਡ ‘ਤੇ ਕਰੀਬ 15.15 ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਦਾ ਸਿੱਧੇ ਤੋਰ ‘ਤੇ ਕਰੀਬ 35-40 ਪਿੰਡਾਂ ਨੂੰ ਲਾਭ ਹੋਵੇਗਾ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਫਰੀਦਾਨਗਰ ਨਜ਼ਦੀਕ ਸਰਨਾ ਤੋਂ ਭੀਮਪੁਰ ਜਾਣ ਵਾਲੇ ਮਾਰਗ ਦੇ ਨਿਰਮਾਣ ਕਾਰਜ਼ ਦਾ ਸੁਭਆਰੰਭ ਕਰਨ ਮਗਰੋਂ ਕੀਤਾ।ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ, ਬਲਦੇਵ ਸਿੰਘ, ਸਰਪੰਚ ਬਲਜੀਤ ਕੌਰ, ਜਗਤਾਰ ਸਿੰਘ, ਰਜਿੰਦਰ ਸਿੰਘ, ਸਤੀਸ਼ ਕੁਮਾਰ, ਕੁਲਜੀਤ ਸਿੰਘ, ਸੰਸਾਰ ਸਿੰਘ, ਜਸਵਿੰਦਰ ਸਿੰਘ ਜੱਗੀ, ਭੁਪਿੰਦਰ ਸਿੰਘ, ਅੰਕਿਤ ਚੋਧਰੀ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪਿੱਛਲੇ ਦਿਨੀ ਉਨ੍ਹਾਂ ਵਲੋਂ ਕਰੀਬ 1 ਕਰੋੜ 90 ਲੱਖ ਲਾਗਤ ਨਾਲ ਨਰੋਟ ਮਹਿਰਾ ਵਿਖੇ ਵਾਟਰ ਸਪਲਾਈ ਦੇ ਕਾਰਜ਼ ਦਾ ਸੁਭਾਆਰੰਭ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਸਰਨਾ ਤੋਂ ਵਾਇਆ ਫਰੀਦਾਨਗਰ ਹੋ ਕੇ ਭੀਮਪੁਰ ਨੂੰ ਜਾਣ ਵਾਲੀ 12 ਕਿਲੋਮੀਟਰ ਲੰਮੀ ਸੜਕ ਚੋਂ 2 ਕਿਲੋਮੀਟਰ ਕੰਕਰੀਟ ਅਤੇ 10 ਕਿਲੋਮੀਟਰ ਪ੍ਰੀਮਿਕਸ ਵਾਲੀ ਹੈ, ਜਿਸ ਦੀ ਚੋੜਾਈ ਕਰੀਬ 12.5 ਫੁੱਟ ਹੋਵੇਗੀ
ਉਨ੍ਹਾਂ ਕਿਹਾ ਕਿ ਇਸ ਰੋਡ ਦੀ ਖਸਤਾ ਹਾਲਤ ਹੋਣ ਕਰਕੇ ਲੋਕਾਂ ਨੇ ਲਗਭਗ ਇਸ ਮਾਰਗ ‘ਤੇ ਆਉਣਾ ਜਾਣਾ ਹੀ ਬੰਦ ਕਰ ਦਿੱਤਾ ਸੀ।ਉਨ੍ਹਾਂ ਵੱਲੋਂ ਸੜਕ ਦਾ ਨਿਰਮਾਣ ਕਰ ਰਹੇ ਠੇਕੇਦਾਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸੜਕ ਦੇ ਨਿਰਮਾਣ ਕਾਰਜ਼ ਕਰਦਿਆਂ ਸੜਕ ਦੀ ਕਵਾਲਿਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਉਨ੍ਹਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਮੱਸਿਆਵਾਂ ਵੀ ਸੁਣੀਆਂ।
Check Also
ਮਾਸਟਰ ਅਵਨੀਸ਼ ਕੁਮਾਰ ਦਾ ਕੀਤਾ ਸਨਮਾਨ
ਸੰਗਰੂਰ, 20 ਫਰਵਰੀ (ਜਗਸੀਰ ਲੌਂਗੋਵਾਲ) – ਜਿਲ੍ਹਾ ਪੱਧਰੀ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ …