Friday, February 21, 2025
Breaking News

‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ ’ ਨਾਟਕ ਦਾ ਮੰਚਨ

ਅੰਮ੍ਰਿਤਸਰ, 17 ਸਤੰਬਰ (ਦੀਪ ਦਵਿੰਦਰ ਸਿੰਘ) – ਸਮਾਗਮ ਦੇ ਦੂਜੇ ਪੜਾਅ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿੱਚ ਮੰਚ ਰੰਗਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ’ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਗਿਆ।ਨਾਟਕ ਵਿਚ ਸੰਨ੍ਹ 47 ਦੀ ਦੇਸ਼ ਵੰਡ ਵੇਲੇ ਭਾਰਤ ਤੋਂ ਉਜੜ ਕੇ ਲਾਹੌਰ ਜਾ ਵਸੇ ਇੱਕ ਮੁਸਲਿਮ ਪਰਿਵਾਰ ਅਤੇ ਵੰਡ ਤੋਂ ਬਾਅਦ ਵੀ ਆਪਣੀ ਲਾਹੌਰ ਵਿੱਚਲੀ ਹਵੇਲੀ ਵਿੱਚ ਇਕੱਲੀ ਰਹਿ ਰਹੀ ਇੱਕ ਹਿੰਦੂ ਔਰਤ ਦੇ ਜ਼ਜ਼ਬਾਤਾਂ ਦੀ ਦਰਦਨਾਕ ਕਹਾਣੀ ਨੂੰ ਦਿਲਟੁੰਬਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ।ਨਾਟਕ ਨੇ ਦਰਸ਼ਕਾਂ ਨੂੰ ਇੱਕ ਤਰਾਂ ਝੰਜੋੜ ਦੇ ਰੱਖ ਦਿੱਤਾ।
ਕੇਵਲ ਧਾਲੀਵਾਲ, ਡੌਲੀ ਸੱਡਲ, ਵੀਰਪਾਲ ਕੌਰ, ਸਾਜਨ ਕੋਹੀਨੂਰ, ਯੁਵੀ ਨਾਇਕ, ਰਾਹੁਲ, ਜਸਵੰਤ, ਗੁਰਵਿੰਦਰ, ਨਿਕਿਤਾ, ਸ਼ਿਵਮ, ਅਭਿਸ਼ੇਕ ਤੇ ਹੋਰਨਾਂ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੇ ਨਾਲ ਨਾਲ ਗੀਤ ਸੰਗੀਤ ਨੇ ਵੀ ਅਹਿਮ ਯੋਗਦਾਨ ਪਾਇਆ।

Check Also

ਮਾਸਟਰ ਅਵਨੀਸ਼ ਕੁਮਾਰ ਦਾ ਕੀਤਾ ਸਨਮਾਨ

ਸੰਗਰੂਰ, 20 ਫਰਵਰੀ (ਜਗਸੀਰ ਲੌਂਗੋਵਾਲ) – ਜਿਲ੍ਹਾ ਪੱਧਰੀ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ …