Wednesday, September 18, 2024

ਖ਼ਾਲਸਾ ਕਾਲਜ ਵੁਮੈਨ ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਪੋਸ਼ਣ ਅਤੇ ਆਹਾਰ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਘਵਾਈ ‘ਚ ਹੋਏ ਇਸ ਪ੍ਰੋਗਰਾਮ ’ਚ ਵਿਭਾਗ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਪੋਸ਼ਣ ਕੁਇਜ਼, ਡਿਬੇਟ ਆਦਿ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਿਹਤਮੰਦ ਨਾਰੀਅਲ ਦੇ ਪਕਵਾਨ ਤਿਆਰ ਕਰਕੇ ਨਾਰੀਅਲ ਦਿਵਸ ਵੀ ਮਨਾਇਆ।ਉਨ੍ਹਾਂ ਕਿਹਾ ਕਿ ਵਿਗਿਆਨ ਵਿਭਾਗ ਮੁਖੀ ਸ੍ਰੀਮਤੀ ਮਨਬੀਰ ਕੌਰ, ਐਫ.ਡੀ ਵਿਭਾਗ ਦੀ ਮੁਖੀ ਸ੍ਰੀਮਤੀ ਸ਼ਰੀਨਾ ਮਹਾਜਨ, ਫਾਈਨ ਆਰਟਸ ਮੁਖੀ ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਪੋਸ਼ਣ ਤੇ ਖੁਰਾਕ ਵਿਗਿਆਨ ਮੁਖੀ ਕੋਮਲ ਸ਼ਰਮਾ ਵੱਲੋਂ ਨਿਰਣਾਇਕ ਪੇਸ਼ ਕੀਤਾ ਗਿਆ, ਜਦਕਿ ਕਮਲਦੀਪ ਕੌਰ, ਮਿੰਨੀ ਸ਼ਰਮਾ, ਪੂਜਾ ਸ਼ਰਮਾ ਅਤੇ ਕੋਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਫੰਕਸ਼ਨਲ ਫੂਡਜ਼ ਬਾਰੇ ਭਾਸ਼ਣ ਦਿੱਤਾ।ਡਾ. ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਭੋਜਨ ਖਾਣ ਅਤੇ ਚੰਗੀ ਸਿਹਤ ਦੀ ਪ੍ਰਾਪਤੀ ਲਈ ਉਤਸ਼ਾਹਿਤ ਵੀ ਕੀਤਾ।ਵਿਦਿਆਰਥੀ ਆਊਟਰੀਚ ਪ੍ਰੋਗਰਾਮ ਦੇ ਤੌਰ ’ਤੇ ‘ਡਾਈਟ ਕਾਊਸਲਿੰਗ ਮੁਹਿੰਮ’ ਦਾ ਵੀ ਆਯੋਜਨ ਕੀਤਾ ਗਿਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਵੀ ਭੇਂਟ ਕੀਤੇ।ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …