ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਅਰਿਆ ਰਤਨ ਡਾ. ਪੂਨਮ ਸੂਰੀ ਪਦਮਸ਼੍ਰੀ ਐਵਾਰਡੀ ਦੇ ਆਸ਼ੀਰਵਾਦ ਅਤੇ ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਨਿਰਦੇਸ਼ਾਂ ‘ਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਵਾਮੀ ਵਿਰਜਾਨੰਦ ਦੀ ਬਰਸੀ ‘ਤੇ ਵਿਸ਼ੇਸ਼ ਹਵਨ ਕਾ ਆਯੋਜਨ ਕੀਤਾ ਗਿਆ।ਹਵਨ ਦੀ ਪਵਿੱਤਰ ਅਗਨੀ ‘ਚ ਸਕੂਲ਼ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਹੂਤੀਆਂ ਪਾਈਆਂ।ਆਪਣੇ ਸੰਬੋਧਨ ‘ਚ ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਵਾਮੀ ਵਿਰਜਾਨੰਦ ਜੀ ਆਰਿਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ ਗੁਰੂ ਸਨ।ਇਸ ਮਹਾਨ ਵਿਅਕਤੀ ਦੀ ਪੰਜ ਸਾਲ ਦੀ ਉਮਰ ‘ਚ ਚੇਚਕ ਕਾਰਣ ਉਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ।ਪ੍ਰੰਤੂ ਉਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਅੰਤਰ ਆਤਮਾ ਨਾਲ ਗਿਆਨ ਪ੍ਰਾਪਤ ਕਰਕੇ ਵਿਆਕਰਣ ਦ ਸੂਰਜ ਕਹਾਏ।ਉਨਾਂ ਦੇ ਆਦੇਸ਼ ‘ਤੇ ਹੀ ਸਵਾਮੀ ਦਯਾਨੰਦ ਨੇ ਵਿਸ਼ਵ ਕਲਿਆਣ ਅਤੇ ਸਮਾਜ ਦੀਆਂ ਵੱਖ-ਵੱਖ ਕੁਰੀਤੀਆਂ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਸੀ।ਡਾ. ਅੰਜ਼ਨਾ ਗੁਪਤਾ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਸਵਾਮੀ ਵਿਰਜਾਨੰਦ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਵੀ.ਕੇ ਚੋਪੜਾ ਨਿਦੇਸ਼ਕ ਪੀ.ਐਸ.ਸਕੂਲਜ-1 ਨਵੀਂ ਦਿੱਲੀ, ਸਕੂਲ ਚੇਅਰਮੈਨ ਡਾ. ਵੀ.ਪੀ ਲਖਨਪਾਲ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਵਿਰਜਾਨੰਦ ਜੀ ਨੂੰ ਯਾਦ ਕੀਤਾ।ਸ਼ਾਂਤੀ ਪਾਠ ਨਾਲ ਪ੍ਰੋਗਰਾਮ ਸਮਾਪਤ ਹੋਇਆ।
Check Also
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਲਾਇਆ ਸਾਇੰਸ ਸਿਟੀ ਦਾ ਵਿਦਿਅਕ ਟੂੂਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ …