ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਨੇ ਭਾਰਤ ਸਰਕਾਰ ਦੀ ‘ਇਕ ਰੁੱਖ ਮਾਂ ਦੇ ਨਾਂ’ ਮੁਹਿੰਮ ਤਹਿਤ ਕਸਬਾ ਲੌਂਗੋਵਾਲ ਦੇ ਡਾ. ਭੀਮ ਰਾਓ ਅੰਬੇਦਕਰ ਭਵਨ ਵਿਖੇ ਬੂਟੇ ਲਗਾਏ।ਡਾਇਰੈਕਟਰ ਪ੍ਰੋ. ਪਾਸਵਾਨ ਨੇ ਦੱਸਿਆ ਕਿ ਅੱਜ ਅਸੀਂ ਇਸ ਮੁਹਿੰਮ ਤਹਿਤ ਅੰਬੇਦਕਰ ਭਵਨ ਵਿਖੇ 60 ਬੂਟੇ ਲਗਾਏ ਹਨ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਸਾਡੀ ਸੰਸਥਾ ਦੇ ਕਰਮਚਾਰੀਆਂ ਵਲੋਂ ਕੀਤੀ ਜਾਵੇਗੀ।ਇਸ ਮੌਕੇ ਸਲਾਈਟ ਦੇ ਡੀਨ ਪਲੈਨਿੰਗ ਐਂਡ ਡਿਵਲਪਮੈਂਟ ਡਾ. ਕਮਲੇਸ਼ ਕੁਮਾਰੀ, ਸੰਸਥਾ ਦੇ ਹੋਰ ਅਧਿਕਾਰੀ /ਕਰਮਚਾਰੀ ਡਾ. ਭੀਮ ਰਾਓ ਅੰਬੇਦਕਰ ਭਵਨ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਿੱਟੂ ਸਿੰਘ ਲੌਂਗੋਵਾਲ, ਸਕੱਤਰ ਪਿਆਰਾ ਸਿੰਘ, ਨਛੱਤਰ ਸਿੰਘ ਨਾਟੀ, ਖਜਾਨਚੀ ਜੱਸੀ ਸਿੰਘ, ਬਲੌਰ ਸਿੰਘ, ਬੂਟਾ ਸਿੰਘ, ਸੱਜਣ ਸਿੰਘ, ਮਾਕਾ ਸਿੰਘ ਆਦਿ ਮੌਜ਼ੂਦ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …