ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਵਲੋਂ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁੱਕਾਈ ਗਈ।ਉਨ੍ਹਾਂ ਨੇ ਸਮੂਹ ਸਟਾਫ ਨੂੰ ਆਪਣੇ ਦਫਤਰਾਂ ਅਤੇ ਆਲੇ-ਦਆਲੇ ਨੂੰ ਸਾਫ-ਸਥਾਰਾ ਰੱਖਣ ਲਈ ਪ੍ਰੇਰਿਤ ਕੀਤਾ।ਜਦੋਂਕਿ ਵਿਭਾਗ ਦੇ ਸਟਾਫ ਵਲੋਂ ਹਰ ਹਫਤੇ 2 ਘੰਟੇ ਸਵੈ ਇੱਛਾ ਨਾਲ ਸਾਫ ਸਫਾਈ ਕਰਨ ਦਾ ਯਕੀਨ ਦਿਵਾਇਆ।ਇਸ ਮੁਹਿੰਮ ਵਿੱਚ ਕਿਰਨ ਸੁਸਾਇਟੀ ਆਫ ਕ੍ਰਿਏਟਿਵ ਵੁਮੈਨ ਅਤੇ ਹਰਿਆਵਲ ਪੰਜਾਬ ਪ੍ਰਧਾਨ ਸ੍ਰੀਮਤੀ ਕਿਰਨ ਵਿਜ ਵੀ ਮੁੱਖ ਤੋਰ ‘ਤੇ ਸ਼ਾਮਲ ਹੋਏ।
ਇਸ ਮੋਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਰਾਜਦੀਪ ਸਿੰਘ ਸੁਪਰਡੈਂਟ, ਸ੍ਰੀਮਤੀ ਰੁਪਿੰਦਰ ਕੌਰ, ਸੁਪਰਡੈਂਟ, ਸੁਮਿਤ ਕੁਮਾਰ, ਸੁਪਰਡੈਂਟ, ਲਖਵਿੰਦਰ ਸਿੰਘ ਸੁਪਰਡੈਂਟ, ਵਰਿੰਦਰਜੋਤ ਸਿੰਘ ਜੇ.ਈ, ਸ੍ਰੀਮਤੀ ਵਿਭੂਤੀ ਸ਼ਰਮਾ ਸੀ.ਡੀ.ਐਸ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰ, ਆਈ.ਈ.ਸੀ, ਸੀ.ਡੀ.ਐਸ, ਬਲਾਕ ਰਿਸੋਰਸ ਕੋਆਰਡੀਨੇਟਰ ਅਤੇ ਦਫਤਰੀ ਸਟਾਫ ਹਾਜ਼ਰ ਸਨ।
Check Also
ਪ੍ਰੋ. (ਡਾ.) ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਧੂ ਚਾਰਜ਼ ਦੇਣ ‘ਤੇ ਵਧਾਈ
ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. …